ਲੰਡਨ: ਇੰਗਲੈਂਡ ਖ਼ਿਲਾਫ਼ ਟੀ-20 ਲੜੀ ਵਿੱਚ ਭਾਰਤ ਨੂੰ ਹਮਲਾਵਰ ਖੇਡ ਖੇਡਣ ਦਾ ਫਾਇਦਾ ਹੋਇਆ ਪਰ ਭਲਕੇ ਮੰਗਲਵਾਰ ਤੋਂ ਸ਼ੁਰੂ ਹੋ ਰਹੀ ਤਿੰਨ ਮੈਚਾਂ ਦੀ ਇੱਕ ਰੋਜ਼ਾ ਲੜੀ ਵਿੱਚ ਬੱਲੇਬਾਜ਼ ਪਹਿਲੀ ਗੇਂਦ ਤੋਂ ਹੀ ਵੱਡਾ ਸ਼ਾਟ ਖੇਡਣ ਤੋਂ ਬਚਣ ਦੀ ਕੋਸ਼ਿਸ਼ ਕਰਨਗੇ। ਭਾਰਤੀ ਕਪਤਾਨ ਰੋਹਿਤ ਸ਼ਰਮਾ ਦਾ ਮੰਨਣਾ ਹੈ ਕਿ ਟੀਮ ਨੂੰ ਆਪਣੀ ਹਮਲਾਵਰ ਖੇਡ ਬਰਕਰਾਰ ਰੱਖਣੀ ਚਾਹੀਦੀ ਹੈ। ਇਹ ਲੜੀ ਸਿਰਫ ਇੱਕ ਰੋਜ਼ਾ ਮੁਕਾਬਲਿਆਂ ਵਿੱਚ ਭਾਰਤ ਦੀ ਨੁਮਾਇੰਦਗੀ ਕਰ ਰਹੇ ਸ਼ਿਖਰ ਧਵਨ ਵਰਗੇ ਖਿਡਾਰੀਆਂ ਲਈ ਕਾਫੀ ਅਹਿਮ ਹੋਵੇਗੀ। ਭਾਰਤੀ ਪ੍ਰਸ਼ੰਸਕਾਂ ਨੂੰ ਵਿਰਾਟ ਕੋਹਲੀ ਦੇ ਲੈਅ ਵਿੱਚ ਆਉਣ ਦਾ ਵੀ ਇੰਤਜ਼ਾਰ ਹੈ। ਉੱਧਰ ਇੰਗਲੈਂਡ ਦੀ ਟੀਮ ਟੀ-20 ਲੜੀ ਵਿੱਚ ਮਿਲੀ ਨਿਰਾਸ਼ਾ ਦੂਰ ਕਰਨ ਲਈ ਇਹ ਲੜੀ ਜਿੱਤਣਾ ਚਾਹੇਗੀ। -ਪੀਟੀਆਈ