ਲੰਡਨ, 22 ਸਤੰਬਰ
ਭਾਰਤੀ ਮਹਿਲਾ ਕ੍ਰਿਕਟ ਟੀਮ ਨੇ 23 ਸਾਲਾਂ ਬਾਅਦ ਇੰਗਲੈਂਡ ਵਿਚ ਇਕ ਦਿਨਾ ਮੈਚਾਂ ਦੀ ਲੜੀ ਜਿੱਤ ਲਈ ਹੈ। ਭਾਰਤ ਨੇ ਕੈਂਟਬਰੀ ਵਿਚ ਪਹਿਲਾਂ ਬੱਲੇਬਾਜ਼ੀ ਕਰਦਿਆਂ 50 ਓਵਰਾਂ ਵਿਚ ਪੰਜ ਵਿਕਟਾਂ ਦੇ ਨੁਕਸਾਨ ਨਾਲ 333 ਦੌੜਾਂ ਬਣਾਈਆਂ ਜਦਕਿ ਇੰਗਲੈਂਡ ਦੀ ਪੂਰੀ ਟੀਮ 44.2 ਓਵਰਾਂ ਵਿਚ 245 ਦੌੜਾਂ ’ਤੇ ਹੀ ਆਊਟ ਹੋ ਗਈ। ਭਾਰਤ ਵਲੋਂ ਕਪਤਾਨ ਹਰਮਨਪ੍ਰੀਤ ਕੌਰ ਨੇ 111 ਗੇਂਦਾਂ ਵਿਚ 143 ਦੌੜਾਂ ਬਣਾਈਆਂ। ਉਸ ਨੇ 18 ਚੌਕੇ ਤੇ ਚਾਰ ਛੱਕੇ ਵੀ ਜੜੇ। ਉਹ ਇੰਗਲੈਂਡ ਖਿਲਾਫ ਸੈਂਕੜਾ ਬਣਾਉਣ ਵਾਲੀ ਏਸ਼ੀਆ ਦੀ ਪਹਿਲੀ ਕਪਤਾਨ ਬਣ ਗਈ ਹੈ।