ਨਵੀਂ ਦਿੱਲੀ: ਕਿ੍ਕਟਰ ਯੁਵਰਾਜ ਸਿੰਘ ਦੀ ਸੰਸਥਾ ‘ਯੂਵੀਕੈਨ’ ਨੇ ਅਲਾਨ ਕੀਤਾ ਹੈ ਕਿ ਉਹ ਵਨ ਡਿਜੀਟਲ ਐਂਟਰਟੇਨਮੈਂਟ ਦੇ ਨਾਲ ਮਿਲ ਕੇ ਦੇਸ਼ ਦੇ ਹਸਪਤਾਲਾਂ ਵਿੱਚ ਇੱਕ ਹਜ਼ਾਰ ਆਕਸੀਜਨ ਦੀ ਸਹੂਲਤ ਵਾਲੇ ਬੈੱਡ ਸਥਾਪਿਤ ਕਰੇਗੀ ਤਾਂ ਜੋ ਦੇਸ਼ ਵਿੱਚ ਫੌਜ਼, ਸਰਕਾਰੀ ਹਸਪਤਾਲਾਂ, ਚੈਰੀਟੇਬਲ ਹਸਪਤਾਲਾਂ ਦੀ ਕਰੋਨਾ ਮਹਾਮਾਰੀ ਦੇ ਟਾਕਰੇ ਲਈ ਸਮਰੱਥਾ ਵਿੱਚ ਵਾਧਾ ਕੀਤਾ ਜਾ ਸਕੇ ਅਤੇ ਗੰਭੀਰ ਮਰੀਜ਼ਾਂ ਦੇ ਇਲਾਜ ਵਿੱਚ ਸਹਾਇਤਾ ਹੋ ਸਕੇ। ਜਾਣਕਾਰੀ ਦਿੰਦਿਆਂ ਇੱਕ ਪ੍ਰੈੱਸ ਬਿਆਨ ਰਾਹੀਂ ਯੁਵਰਾਜ ਸਿੰਘ ਨੇ ਕਿਹਾ ਕਿ ਕਰੋਨਾ ਮਹਾਮਾਰੀ ਵਿੱਚ ਸਾਡਾ ਕੋਈ ਨਾ ਕੋਈ ਸਕਾ ਸਬੰਧੀ ਮਾਰਿਆ ਗਿਆ ਹੈ ਅਤੇ ਸਾਨੂੰ ਸਰਿਆਂ ਨੂੰ ਇਸ ਦੇ ਟਾਕਰੇ ਲਈ ਮਿਲ ਕੇ ਯਤਨ ਕਰਨੇ ਚਾਹੀਦੇ ਹਨ। ਪੀਟੀਆਈ