ਬ੍ਰਿਸਬਨ: ਭਾਰਤ ਤੇ ਆਸਟਰੇਲੀਆ ਦਰਮਿਆਨ ਚੌਥਾ ਤੇ ਲੜੀ ਦਾ ਆਖਰੀ ਫੈਸਲਾਕੁਨ ਮੈਚ ਗਾਬਾ ਮੈਦਾਨ ਵਿਚ ਭਲਕੇ ਸ਼ੁਰੂ ਹੋਵੇਗਾ। ਭਾਰਤ ਨੇ ਤੀਜਾ ਮੈਚ ਡਰਾਅ ਖੇਡ ਕੇ ਵਧੀਆ ਬੱਲੇਬਾਜ਼ੀ ਦਾ ਪ੍ਰਦਰਸ਼ਨ ਕੀਤਾ ਸੀ ਪਰ ਸੱਟਾਂ ਨਾਲ ਜੂਝ ਰਹੀ ਭਾਰਤੀ ਟੀਮ ਨੂੰ ਆਖਰੀ ਮੈਚ ਵਿਚ ਚੁਣੌਤੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਮਾਸਪੇਸ਼ੀਆਂ ਵਿਚ ਖਿਚਾਅ ਆਉਣ ਕਾਰਨ ਜਸਪ੍ਰੀਤ ਬੁਮਰਾਹ ਦੇ ਖੇਡਣ ਦੀ ਨਾਂਮਾਤਰ ਸੰਭਾਵਨਾ ਹੈ। ਰਵਿੰਦਰ ਜਡੇਜਾ, ਮੁਹੰਮਦ ਸ਼ਮੀ ਤੇ ਉਮੇਸ਼ ਯਾਦਵ ਦੇ ਜ਼ਖਮੀ ਹੋਣ ਕਾਰਨ ਭਾਰਤ ਨੂੰ ਇਨ੍ਹਾਂ ਤੇਜ਼ ਗੇਂਦਬਾਜ਼ਾਂ ਦੀ ਘਾਟ ਵੀ ਰੜਕੇਗੀ। ਭਾਰਤ ਵਲੋਂ ਨਵਦੀਪ ਸੈਣੀ, ਸ਼ਰਦੁਲ ਠਾਕੁਰ ਤੇ ਮੁਹੰਮਦ ਸਿਰਾਜ ਤੇਜ਼ ਗੇਂਦਬਾਜ਼ਾਂ ਵਜੋਂ ਖੇਡ ਸਕਦੇ ਹਨ। ਦੂਜੇ ਪਾਸੇ ਆਸਟਰੇਲੀਆ ਟੀਮ ਦਾ ਪੱਲੜਾ ਭਾਰੀ ਹੈ ਤੇ ਮੇਜ਼ਬਾਨ ਟੀਮ ਇਸ ਮੈਦਾਨ ’ਤੇ ਸਾਲ 1988 ਤੋਂ ਬਾਅਦ ਕੋਈ ਵੀ ਮੈਚ ਨਹੀਂ ਹਾਰੀ। ਇਸ ਵੇਲੇ ਦੋਵੇਂ ਟੀਮਾਂ ਇਕ-ਇਕ ਮੈਚ ਜਿੱਤ ਕੇ ਬਰਾਬਰੀ ’ਤੇ ਹਨ। -ਪੀਟੀਆਈ