ਪੈਰਿਸ: ਵਿਸ਼ਪ ਕੱਪ ਦੇ ਤੀਸਰੇ ਗੇੜ ਵਿੱਚ ਤਿੰਨ ਸੋਨ ਤਗਮੇ ਜਿੱਤਣ ਵਾਲੀ ਭਾਰਤੀ ਤੀਰਅੰਦਾਜ਼ ਦੀਪਿਕਾ ਕੁਮਾਰੀ ਅੱਜ ਵਿਸ਼ਵ ਦਰਜਾਬੰਦੀ ਵਿੱਚ ਫਿਰ ਪਹਿਲੇ ਸਥਾਨ ’ਤੇ ਪਹੁੰਚ ਗਈ ਹੈ। ਰਾਂਚੀ ਦੀ ਰਹਿਣ ਵਾਲੀ ਇਹ 27 ਸਾਲਾ ਖਿਡਾਰਨ ਪਹਿਲੀ ਵਾਰ 2012 ਵਿੱਚ ਅੱਵਲ ਆਈ ਸੀ। ਉਸ ਨੇ ਐਤਵਾਰ ਨੂੰ ਰਿਕਰਵ ਦੇ ਤਿੰਨ ਮੁਕਾਬਲਿਆਂ ਮਹਿਲਾ ਸਿੰਗਲਜ਼, ਟੀਮ ਅਤੇ ਮਿਕਸਡ ਡਬਲਜ਼ ਵਿੱਚ ਤਿੰਨ ਸੋਨ ਤਗਮੇ ਜਿੱਤੇ ਸਨ। ਦੀਪਿਕਾ ਵਿਸ਼ਵ ਕੱਪ ਵਿੱਚ ਹੁਣ ਤੱਕ ਕੁੱਲ ਨੌਂ ਸੋਨ ਤਗਮੇ, 12 ਚਾਂਦੀ ਅਤੇ ਸੱਤ ਕਾਂਸੀ ਦੇ ਤਗਮੇ ਜਿੱਤ ਚੁੱਕੀ ਹੈ। -ਪੀਟੀਆਈ