ਨਵੀਂ ਦਿੱਲੀ: ਆਲ ਇੰਡੀਆ ਫੁੱਟਬਾਲ ਫੈਡਰੇਸ਼ਨ ਦੀਆਂ ਦੋ ਸਤੰਬਰ ਨੂੰ ਹੋਣ ਵਾਲੀਆਂ ਚੋਣਾਂ ਵਿੱਚ ਸਿਖ਼ਰਲੇ ਤਿੰਨ ਅਹੁਦਿਆਂ ਲਈ ਸਿੱਧਾ ਮੁਕਾਬਲਾ ਹੋਵੇਗਾ। ਪ੍ਰਧਾਨਗੀ ਦੇ ਅਹੁਦੇ ਲਈ ਭਾਈਚੁੰਗ ਭੂਟੀਆ ਅਤੇ ਕਲਿਆਣ ਚੌਬੇ ਵਿੱਚ ਸਿੱਧਾ ਮੁਕਾਬਲਾ ਹੈ। ਚੌਬੇ ਬੰਗਾਲ ਵਿੱਚ ਭਾਜਪਾ ਆਗੂ ਹੈ ਅਤੇ ਉਸ ਨੂੰ ਭਾਜਪਾ ਦੀਆਂ ਸਰਕਾਰਾਂ ਵਾਲੇ ਸੂਬਿਆ ਵਿੱਚ ਹਮਾਇਤ ਮਿਲਣ ਦੀ ਉਮੀਦ ਹੈ। ਅੱਜ ਨਾਂ ਵਾਪਿਸ ਲੈਣ ਦਾ ਸਮਾਂ ਪੂਰਾ ਹੋਣ ਬਾਅਦ ਚੋਣ ਅਧਿਕਾਰੀ ਉਮੇਸ਼ ਸਿਨਹਾ ਨੇ ਉਮੀਦਵਾਰਾਂ ਦੀ ਅੰਤਿਮ ਸੂਚੀ ਜਾਰੀ ਕਰ ਦਿੱਤੀ ਹੈ। ਚੋਣ ਪ੍ਰਧਾਨ, ਉਪ ਪ੍ਰਧਾਨ ਅਤੇ ਖਜ਼ਾਨਚੀ ਅਤੇ 14 ਕਾਰਜਕਾਰਨੀ ਮੈਂਬਰਾਂ ਲਈ ਹੋਣੀ ਹੈ। ਕਾਰਜਕਾਨੀ ਲਈ 14 ਉਮੀਦਵਾਰ ਹੀ ਮੈਦਾਨ ਵਿੱਚ ਹਨ ਅਤੇ ਇਨ੍ਹਾਂ ਦਾ ਨਿਰਵਿਰੋਧ ਚੁਣੇ ਜਾਣਾ ਤੈਅ ਹੈ। -ਪੀਟੀਆਈ