ਟੋਕੀਓ, 22 ਜੁਲਾਈ
ਟੋਕੀਓ ਓਲੰਪਿਕ ਦੀ ਪ੍ਰਬੰਧਨ ਕਮੇਟੀ ਨੇ ਉਦਘਾਟਨ ਸਮਾਗਮ ਤੋਂ ਇਕ ਦਿਨ ਪਹਿਲਾਂ ਇਸ ਦੇ ਨਿਰਦੇਸ਼ਕ ਨੂੰ ਬਰਖ਼ਾਸਤ ਕਰ ਦਿੱਤਾ ਹੈ। ਨਿਰਦੇਸ਼ਕ ਨੂੰ ਸਾਲ 1998 ਵਿੱਚ ਇਕ ਕਾਮੇਡੀ ਸ਼ੋਅ ਦੌਰਾਨ ਘੱਲੂਘਾਰੇ ਨੂੰ ਲੈ ਕੇ ਕੀਤਾ ਮਖ਼ੌਲ ਮਹਿੰਗਾ ਪੈ ਗਿਆ ਹੈ। ਪ੍ਰਬੰਧਨ ਕਮੇਟੀ ਦੇ ਮੁਖੀ ਸੀਕੋ ਹਾਸ਼ੀਮੋਤੋ ਨੇ ਕਿਹਾ ਕਿ ਉਦਘਾਟਨੀ ਸਮਾਗਮ ਦੇ ਨਿਰਦੇਸ਼ਕ ਕੇਂਤਾਰੋ ਕੋਬਾਯਾਸ਼ੀ ਨੂੰ ਅਹੁਦੇ ਤੋਂ ਲਾਂਭੇ ਕਰ ਦਿੱਤਾ ਗਿਆ ਹੈ। ਉਨ੍ਹਾਂ ਇਕ ਵਾਰ ਆਪਣੇ ਸ਼ੋਅ ਦੌਰਾਨ ਘੱਲੂਘਾਰੇ ਜਾਂ ਕਤਲੇਆਮ ਨੂੰ ਲੈ ਕੇ ਮਖੌਲ ਕੀਤਾ ਸੀ। -ਪੀਟੀਆਈ