ਟੋਕੀਓ, 30 ਅਗਸਤ
ਭਾਰਤ ਦੇ ਡਿਸਕਸ ਥ੍ਰੋਅਰ ਵਿਨੋਦ ਕੁਮਾਰ ਨੂੰ ਮੁਕਾਬਲਾ ਕਮੇਟੀ ਵੱਲੋ ਵਰਗੀਕਰਨ ਨਿਰੀਖਣ ਵਿੱਚ ‘ਅਯੋਗ’ ਕਰਾਰ ਦਿੱਤੇ ਜਾਣ ਕਰਕੇ ਐੱਫ52 ਵਰਗ ਵਿੱਚ ਜਿੱਤੇ ਕਾਂਸੀ ਦੇ ਤਗ਼ਮੇ ਤੋਂ ਹੱਥ ਧੋਣੇ ਪੈ ਗਏ ਹਨ। ਬੀਐੱਸਐੱਫ ਦੇ 41 ਸਾਲਾ ਜਵਾਨ ਨੇ ਐਤਵਾਰ ਨੂੰ 19.91 ਮੀਟਰ ਦੇ ਸਰਵੋਤਮ ਥਰੋਅ ਨਾਲ ਏਸ਼ਿਆਈ ਰਿਕਾਰਡ ਬਣਾਉਂਦਿਆਂ ਪੋਲੈਂਡ ਦੇ ਪੀਟਰ ਕੋਸੇਵਿਜ਼ (20.02 ਮੀਟਰ) ਤੇ ਕ੍ਰੋਏਸ਼ੀਆ ਦੇ ਵੈਲੀਮੀਰ ਸੈਂਡੋਰ (19.98 ਮੀਟਰ) ਤੋਂ ਪਿੱਛੇ ਰਹਿ ਕੇ ਤੀਜਾ ਸਥਾਨ ਹਾਸਲ ਕੀਤਾ ਸੀ। ਹਾਲਾਂਕਿ ਮੁਕਾਬਲੇ ਵਿੱਚ ਸ਼ਾਮਿਲ ਕਿਸੇ ਖਿਡਾਰੀ ਨੇ ਇਸ ਨਤੀਜੇ ਨੂੰ ਚੁਣੌਤੀ ਦਿੱਤੀ ਸੀ। -ਪੀਟੀਆਈ