ਨਵੀਂ ਦਿੱਲੀ: ਭਾਰਤੀ ਟੇਬਲ ਟੈਨਿਸ ਖਿਡਾਰਨ ਦੀਆ ਚਿਤਾਲੇ ਅਤੇ ਸਵਾਸਤਿਕਾ ਘੋਸ਼ ਨੇ ਟਿਊਨੇਸ਼ੀਆ ਵਿਚ ਚੱਲ ਰਹੇ 2021 ਵਿਸ਼ਵ ਟੇਬਲ ਟੈਨਿਸ ਯੂਥ ਸਟਾਰ ਮੁਕਾਬਲੇ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਸਿੰਗਲਜ਼ ਵਰਗ ਵਿਚ ਨੌਕਆਊਟ ਵਿਚ ਦਾਖ਼ਲੇ ਤੋਂ ਇਲਾਵਾ ਉਨ੍ਹਾਂ ਨੇ ਅੰਡਰ-19 ਡਬਲਜ਼ ਵਿਚ ਕਾਂਸੇ ਦਾ ਤਗਮਾ ਪੱਕਾ ਕੀਤਾ ਹੈ। ਮਹਾਰਾਸ਼ਟਰ ਦੀ ਦੀਆ ਅਤੇ ਸਵਾਸਤਿਕਾਨੂੰ ਸ਼ੁਰੂਆਤੀ ਦੌਰ ਵਿਚ ਬਾਇ ਮਿਲੀ ਸੀ। ਉਨ੍ਹਾਂ ਨੇ ਅੰਤਿਮ ਮੈਚ ਵਿਚ ਸਥਾਨਕ ਖਿਡਾਰੀ ਫੈਡਵਾ ਗਾਰਸੀ ਅਤੇ ਮਰਮ ਜੋਘਲਾਮੀ ਨੂੰ 11-5, 6-11, 11-9 ਅਤੇ 11-8 ਨਾਲ ਹਰਾ ਕੇ ਸੈਮੀਫਾਈਨਲ ਵਿਚ ਦਾਖ਼ਲਾ ਹਾਸਲ ਕੀਤਾ। ਅਗਲੇ ਮੈਚ ਵਿਚ ਇਸ ਭਾਰਤੀ ਜੋੜੀ ਦਾ ਸਾਹਮਣਾ ਲਿੰਡਾ ਜ਼ਾਦੇਰੋਵਾ ਅਤੇ ਕਰੋਏਸ਼ੀਆ ਦੀ ਹਨਾ ਅਰਾਪੋਵਿਕ ਨਾਲ ਹੋਵੇਗਾ। ਇਸ ਦੇ ਨਾਲ ਹੀ ਇਸ ਭਾਰਤੀ ਜੋੜ ਨੇ ਅੰਡਰ-19 ਸਿੰਗਲਜ਼ ਵਿਚ ਰਿਕਾਰਡ ਸਾਰੇ ਮੈਚ ਜਿੱਤ ਕੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਅੰਤਿਮ-16 ਸਟੇਜ ਵਿਚ ਦਾਖ਼ਲਾ ਲਿਆ ਹੈ। -ਪੀਟੀਆਈ