ਕੋਲਕਾਤਾ: ਸਪੈਨਿਸ਼ ਡਿਫੈਂਡਰ ਓਨੈਂਨਦੀਆ ਜ਼ਬਾਲਾ ਵੱਲੋਂ ਕੀਤੇ ਆਤਮਘਾਤੀ ਗੋਲ ਕਰਕੇ ਬੰਗਲੂਰੂ ਐੱਫਸੀ ਦੀ ਟੀਮ ਹੈਦਰਾਬਾਦ ਐੱਫਸੀ ਨੂੰ ਹਰਾ ਕੇ ਡੂਰੰਡ ਕੱਪ ਦੇ ਫਾਈਨਲ ਵਿੱਚ ਪਹੁੰਚ ਗਈ। ਦੂਜੇ ਸੈਮੀ ਫਾਈਨਲ ਦੌਰਾਨ ਹੈਦਰਾਬਾਦ ਦੀ ਟੀਮ ਨੂੰ ਕਾਫ਼ੀ ਮੌਕੇ ਮਿਲੇ ਤੇ ਵਿਰੋਧੀ ਟੀਮ ਦੇ ਮੁਕਾਬਲੇ ਫੁਟਬਾਲ ’ਤੇ ਪਕੜ ਵੀ ਉਨ੍ਹਾਂ ਕੋਲ ਵਧ ਸਮਾਂ ਰਹੀ। ਟੀਮ ਦਾ ਸਟਾਰ ਸਟਰਾਈਕਰ ਬੈਥੋਲੋਮਿਊ ਓਗਬੈੈਸ਼ੇ ਗੋਲ ਕਰਨ ਵਿੱਚ ਨਾਕਾਮ ਰਿਹਾ। ਸੁਨੀਲ ਛੇਤਰੀ ਨੂੰ ਵੀ ਗੋਲ ਕਰਨ ਦਾ ਇਕ ਮੌਕਾ ਮਿਲਿਆ, ਪਰ ਉਸ ਵੱਲੋਂ ਮਾਰੀ ਕਿੱਕ ਨੈੱਟ ਉਪਰੋਂ ਦੀ ਲੰਘ ਗਈ। ਹੈਦਰਾਬਾਦ ਦੀ ਟੀਮ ਨੂੰ ਕਲੀਅਰ ਸ਼ਾਟ ਵਜੋਂ ਗੋਲ ਕਰਨ ਦੇ ਤਿੰਨ ਜਦੋਂਕਿ ਬੰਗਲੌਰ ਦੀ ਟੀਮ ਨੂੰ ਇਕ ਮੌਕਾ ਮਿਲਿਆ। -ਪੀਟੀਆਈ