ਲੰਡਨ, 5 ਜੂਨ
ਸਾਬਕਾ ਕਪਤਾਨ ਜੋਅ ਰੂਟ ਦੇ ਸੈਂਕੜੇ ਅਤੇ ਬੇਨ ਫੌਕਸ ਨਾਲ ਨਾਬਾਦ ਸਾਂਝੇਦਾਰੀ ਦੀ ਮਦਦ ਨਾਲ ਇੰਗਲੈਂਡ ਨੇ ਪਹਿਲੇ ਟੈਸਟ ਦੇ ਚੌਥੇ ਦਿਨ ਨਿਊਜ਼ੀਲੈਂਡ ਨੂੰ ਪੰਜ ਵਿਕਟਾਂ ਨਾਲ ਹਰਾ ਦਿੱਤਾ ਹੈ। ਅਪਰੈਲ ਵਿਚ ਟੈਸਟ ਕਪਤਾਨੀ ਛੱਡਣ ਵਾਲੇ ਰੂਟ ਨੇ ਨਾਬਾਦ 115 ਦੌੜਾਂ ਬਣਾਈਆਂ। ਨਿਊਜ਼ੀਲੈਂਡ ਦੀ ਟੀਮ ਨੇ ਪਹਿਲੀ ਪਾਰੀ ਵਿਚ 132 ਦੌੜਾਂ ਤੇ ਦੂਜੀ ਪਾਰੀ ਵਿਚ 285 ਦੌੜਾਂ ਬਣਾਈਆਂ। ਇੰਗਲੈਂਡ ਨੇ ਪਹਿਲੀ ਪਾਰੀ ਵਿਚ 141 ਦੌੜਾਂ ਬਣਾਈਆਂ ਤੇ 277 ਦੌੜਾਂ ਦਾ ਪਿੱਛਾ ਕਰਨ ਉਤਰੀ ਇੰਗਲੈਂਡ ਦੀ ਟੀਮ ਦੀਆਂ ਇਕ ਵੇਲੇ 69 ਦੌੜਾਂ ’ਤੇ ਚਾਰ ਵਿਕਟਾਂ ਡਿੱਗ ਗਈਆਂ ਸਨ ਪਰ ਜੋ ਰੂਟ ਨੇ ਬੇਨ ਫੌਕਸ ਨੇ ਸੰਭਲ ਕੇ ਖੇਡਣਾ ਸ਼ੁਰੂ ਕੀਤਾ ਤੇ ਟੀਮ ਨੇ ਪੰਜ ਵਿਕਟਾਂ ਦੇ ਨੁਕਸਾਨ ਨਾਲ 279 ਦੌੜਾਂ ਕੇ ਜੇਤੂ ਟੀਚਾ ਪੂਰਾ ਕਰ ਕੇ ਜਿੱਤ ਹਾਸਲ ਕੀਤੀ।