ਲੰਡਨ: ਰਹੀਮ ਸਟਰਲਿੰਗ ਦੇ ਗੋਲ ਦੀ ਮਦਦ ਨਾਲ ਇੰਗਲੈਂਡ ਨੇ ਯੂਰਪੀ ਫੁਟਬਾਲ ਚੈਂਪੀਅਨਸ਼ਿਪ ਵਿੱਚ ਚੈੱਕ ਗਣਰਾਜ ਨੂੰ 1-0 ਨਾਲ ਹਰਾ ਦਿੱਤਾ। ਵਿਰੋਧੀ ਟੀਮ ਰਹੀਮ ਵੱਲੋਂ 12ਵੇਂ ਮਿੰਟ ਵਿੱਚ ਕੀਤੇ ਗਏ ਗੋਲ ਦੀ ਬਰਾਬਰੀ ਨਾ ਕਰ ਸਕੀ। ਉਂਝ ਦੋਵੇਂ ਟੀਮਾਂ ਆਖਰੀ 16 ਵਿੱਚ ਜਗ੍ਹਾ ਬਣਾ ਚੁੱਕੀਆਂ ਹਨ। ਇੰਗਲੈਂਡ ਹੁਣ ਇੱਕ ਹਫ਼ਤੇ ਮਗਰੋਂ ਗਰੁੱਪ-ਐੱਫ ਦੇ ਉਪ-ਜੇਤੂ ਨਾਲ ਖੇਡੇਗਾ, ਜੋ ਫਰਾਂਸ, ਪੁਰਤਗਾਲ, ਜਰਮਨੀ ਜਾਂ ਹੰਗਰੀ ’ਚੋਂ ਕੋਈ ਵੀ ਹੋ ਸਕਦਾ ਹੈ। ਉਸ ਮੈਚ ਵਿੱਚ 45,000 ਤੋਂ ਵੱਧ ਦਰਸ਼ਕ ਸਟੇਡੀਅਮ ਵਿੱਚ ਮੁਕਾਬਲਾ ਦੇਖ ਸਕਣਗੇ। -ਏਪੀ