ਰੋਮ, 4 ਜੁਲਾਈ
ਹੈਰੀ ਕੇਨ ਦੇ ਦੋ ਗੋਲਾਂ ਦੀ ਮਦਦ ਨਾਲ ਇੰਗਲੈਂਡ ਨੇ ਯੂਕਰੇਨ ਨੂੰ 4-0 ਨਾਲ ਹਰਾ ਕੇ ਯੂਰਪੀਅਨ ਫੁੱਟਬਾਲ ਚੈਂਪੀਅਨਸ਼ਿਪ ਯੂਰੋ 2020 ਦੇ ਸੈਮੀਫਾਈਨਲ ਵਿੱਚ ਪੁੱਜ ਗਿਆ। ਯੂਰੋ 2020 ਵਿਚ ਇਹ ਇਕੋ ਮੈਚ ਹੈ ਜੋ ਇੰਗਲੈਂਡ ਨੇ ਵੈਂਬਲੇ ਸਟੇਡੀਅਮ ਦੇ ਬਾਹਰ ਖੇਡਿਆ ਅਤੇ ਇਸ ਵਿਚ ਉਸ ਨੇ ਆਪਣਾ ਸਭ ਤੋਂ ਪ੍ਰਭਾਵਸ਼ਾਲੀ ਪ੍ਰਦਰਸ਼ਨ ਕੀਤਾ। ਸ਼ਨਿਚਰਵਾਰ ਨੂੰ ਖੇਡੇ ਮੈਚ ਵਿਚ ਕੇਨ ਨੇ ਚੌਥੇ ਅਤੇ 50 ਵੇਂ ਮਿੰਟ ਵਿਚ ਗੋਲ ਕੀਤਾ। ਉਨ੍ਹਾਂ ਤੋਂ ਇਲਾਵਾ ਹੈਰੀ ਮੈਗੁਏਰ (46 ਵੇਂ ਮਿੰਟ) ਅਤੇ ਜੌਰਡਨ ਹੈਂਡਰਸਨ (63 ਵੇਂ ਮਿੰਟ) ਨੇ ਵੀ ਗੋਲ ਕੀਤੇ। ਇਹ ਇੰਗਲੈਂਡਾ ਦਾ ਇਸ ਟੂਰਨਾਮੈਂਟ ਵਿੱਚ ਲਗਾਤਾਰ ਪੰਜਵਾਂ ਮੈਚ ਹੈ, ਜਿਸ ਵਿੱਚ ਉਸ ਨੇ ਆਪਣੀ ਵਿਰੋਧੀ ਟੀਮ ਨੂੰ ਗੋਲ ਨਹੀਂ ਕਰਨ ਦਿੱਤਾ। 1966 ਦੇ ਵਿਸ਼ਵ ਕੱਪ ਫਾਈਨਲ ਮਗਰੋਂ ਪਹਿਲਾ ਮੌਕਾ ਹੈ ਜਦੋਂ ਇੰਗਲੈਂਡ ਨੇ ਕਿਸੇ ਵੱਡੇ ਟੂਰਨਾਮੈਂਟ ਦੇ ਨਾਕਆਊਟ ਗੇੜ ਵਿੱਚ ਚਾਰ ਗੋਲ ਕੀਤੇ। ਉਸ ਨੇ 1966 ਵਿੱਚ ਪੱਛਮੀ ਜਰਮਨੀ ਨੂੰ 4-2 ਨਾਲ ਹਰਾਇਆ ਸੀ।