ਕੋਪਨਹੇਗਨ, 12 ਜੂਨ
ਯੂਰਪੀਅਨ ਫੁਟਬਾਲ ਚੈਂਪੀਅਨਸ਼ਿਪ ਦੇ ਫਿਨਲੈਂਡ ਨਾਲ ਖੇਡੇ ਜਾ ਰਹੇ ਮੈਚ ਦੌਰਾਨ ਡੈਨਮਾਰਕ ਦਾ ਮਿਡਫੀਲਡਰ ਕ੍ਰਿਸਟੀਅਨ ਐਰਿਕਸਨ ਮੈਦਾਨ ਵਿਚ ਡਿੱਗ ਗਿਆ ਜਿਸ ਕਾਰਨ ਮੈਚ ਮੁਲਤਵੀ ਕਰ ਦਿੱਤਾ ਗਿਆ। ਇਸ ਤੋਂ ਬਾਅਦ ਸਿਹਤ ਮਾਹਿਰਾਂ ਨੂੰ ਮੈਦਾਨ ਵਿਚ ਹੀ ਐਰਿਕਸਨ ਦੀ ਛਾਤੀ ’ਤੇ ਦਬਾਅ ਪਾਉਣਾ ਪਿਆ। ਉਸ ਤੋਂ ਬਾਅਦ ਐਰਿਕਸਨ ਨੂੰ ਸਟਰੈਚਰ ’ਤੇ ਮੈਦਾਨ ਤੋਂ ਬਾਹਰ ਲਿਆਂਦਾ ਗਿਆ। ਐਰਿਕਸਨ ਪਹਿਲੇ ਹਾਫ ਵਿਚ ਹੀ ਖੇਡਦਾ ਹੋਇਆ ਡਿੱਗ ਗਿਆ ਸੀ। ਇਸ ਮੈਚ ਲਈ ਕਰੋਨਾ ਕਾਲ ਦੌਰਾਨ ਪਹਿਲੀ ਵਾਰ 15 ਹਜ਼ਾਰ ਦਰਸ਼ਕਾਂ ਨੂੰ ਮੈਚ ਦੇਖਣ ਦੀ ਇਜਾਜ਼ਤ ਦਿੱਤੀ ਗਈ ਸੀ। -ਏਪੀ