ਨਵੀਂ ਦਿੱਲੀ:
ਸਾਬਕਾ ਭਾਰਤੀ ਕ੍ਰਿਕਟਰ ਸੰਜੈ ਮਾਂਜਰੇਕਰ ਨੇ ਅੱਜ ਕਿਹਾ ਕਿ ਭਾਰਤੀ ਮੁੱਖ ਕੋਚ ਗੌਤਮ ਗੰਭੀਰ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ‘ਸਹੀ ਵਿਹਾਰ ਅਤੇ ਠੀਕ ਸ਼ਬਦਾਂ’ ਦੀ ਘਾਟ ਹੈ। ਉਨ੍ਹਾਂ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਤੋਂ ਗੰਭੀਰ ਨੂੰ ਮੀਡੀਆ ਨਾਲ ਗੱਲਬਾਤ ਕਰਨ ਦੀਆਂ ਜ਼ਿੰਮੇਵਾਰੀਆਂ ਤੋਂ ਦੂਰ ਰੱਖਣ ਦੀ ਅਪੀਲ ਕੀਤੀ। ਮਾਂਜਰੇਕਰ ਨੇ ‘ਐਕਸ’ ’ਤੇ ਕਿਹਾ, ‘ਮੈਂ ਹੁਣੇ ਗੰਭੀਰ ਦੀ ਪ੍ਰੈੱਸ ਕਾਨਫਰੰਸ ਦੇਖੀ। ਬੀਸੀਸੀਆਈ ਲਈ ਉਸ ਨੂੰ ਅਜਿਹੀਆਂ ਜ਼ਿੰਮੇਵਾਰੀਆਂ ਤੋਂ ਦੂਰ ਰੱਖਣਾ ਸਮਝਦਾਰੀ ਹੋਵੇਗੀ।’ -ਪੀਟੀਆਈ