ਐਵੋਨਡੇਲ (ਅਮਰੀਕਾ): ਭਾਰਤੀ ਗੋਲਫਰ ਅਰਜੁਨ ਅਟਵਾਲ ਅਤੇ ਉਸ ਦੇ ਜੋੜੀਦਾਰ ਕਿਰਾਡੇਚ ਐਫੀਬਰਨਰੇਟ ਪੀਜੀਏ ਟੂਰ ਵਿਚ ਮਾੜੇ ਪ੍ਰਦਰਸ਼ਨ ਤੋਂ ਬਾਅਦ ਨਿਊ ਔਰਲੈਂਸ ਵਿਚ ਚੱਲ ਰਹੇ ਜਿਊਰਖ ਕਲਾਸਿਕ ਤੋਂ ਬਾਹਰ ਹੋ ਗਏ। ਭਾਰਤ ਅਤੇ ਥਾਈਲੈਂਡ ਦੀ ਜੋੜੀ ਨੇ ਪਹਿਲੇ ਗੇੜ ’ਚ 71 ਦੇ ਸਕੋਰ ਤੋਂ ਬਾਅਦ ਦੂਜੇ ਗੇੜ ‘ਚ 79 ਦਾ ਸਕੋਰ ਬਣਾਇਆ। ਦੂਜੇ ਪਾਸੇ, ਦੱਖਣੀ ਅਫਰੀਕਾ ਦੇ ਲੂਈਸ ਓਸਤੁਜੇਨ ਅਤੇ ਕਾਰਲ ਸ਼ਵਾਰਟਜਲ ਨੇ ਸ਼ਨਿਚਰਵਾਰ ਨੂੰ ਤੀਜੇ ਗੇੜ ਵਿਚ 197 ਦੇ ਸਕੋਰ ਨਾਲ ਇਕ ਸ਼ਾਟ ਦੀ ਲੀਡ ਹਾਸਲ ਕੀਤੀ। -ਪੀਟੀਆਈ