ਨਵੀਂ ਦਿੱਲੀ: ਭਾਰਤੀ ਗੋਲਫਰ ਅਨਿਰਬਨ ਲਹਿਰੀ ਨੇ ‘ਟੋਕੀਓ ਓਲੰਪਿਕ ਖੇਡ ਦਰਜਾਬੰਦੀ’ ਵਿੱਚ ਭਾਰਤੀਆਂ ’ਚੋਂ ਸਭ ਤੋਂ ਵੱਧ ਅੰਕ ਹਾਸਲ ਹਾਸਲ ਕਰ ਕੇ ਲਗਾਤਾਰ ਦੂਸਰੀ ਵਾਰ ਓਲੰਪਿਕ ਲਈ ਕੁਆਲੀਫਾਈ ਕਰ ਲਿਆ ਹੈ। ਲਹਿਰੀ ਨੇ ਦਰਜਾਬੰਦੀ ਵਿੱਚ 60ਵੇਂ ਸਥਾਨ ’ਤੇ ਰਹਿ ਕੇ ਓਲੰਪਿਕ ਵਿੱਚ ਜਗ੍ਹਾ ਬਣਾਈ। ਉਸ ਨੇ ਟੀਵਟ ਕੀਤਾ, ‘‘ਵਿਸ਼ਵਾਸ ਨਹੀਂ ਹੋ ਰਿਹਾ ਕਿ ਮੈਨੂੰ ਇੱਕ ਵਾਰ ਫਿਰ ਓਲੰਪਿਕ ’ਚ ਖੇਡਣ ਦਾ ਮੌਕਾ ਮਿਲ ਰਿਹਾ ਹੈ।’’ -ਪੀਟੀਆਈ