ਪਟਿਆਲਾ (ਰਵੇਲ ਸਿੰਘ ਭਿੰਡਰ): ਦੇਸ਼ ਲਈ ਕਈ ਤਗ਼ਮੇ ਜਿੱਤਣ ਵਾਲੇ ਹੈਮਰ ਥਰੋਅਰ ਜੇ.ਐੱਸ. ਵੜੈਚ ਨੇ ਕੁਦਰਤੀ ਸਾਧਨਾਂ ਸਬੰਧੀ ਦੇਸ਼ ਦੀ ਸਭ ਤੋਂ ਵੱਡੀ ਸਰਕਾਰੀ ਸੰਸਥਾ ਆਇਲ ਐਂਡ ਨੈਚੁਰਲ ਗੈਸ ਕਾਰਪੋਰੇਸ਼ਨ (ਓਐੱਨਜੀਸੀ) ਦੇ ਸਭ ਤੋਂ ਵੱਡੇ ਅਹੁਦੇ ਚੀਫ਼ ਜਨਰਲ ਮੈਨੇਜਰ ’ਤੇ ਪੁੱਜਣ ਵਾਲੇ ਪਹਿਲੇ ਕੌਮਾਂਤਰੀ ਖਿਡਾਰੀ ਵਜੋਂ ਮਾਣ ਹਾਸਲ ਕੀਤਾ ਹੈ। ਹਾਲ ਹੀ ਵਿੱਚ ਕੇਂਦਰੀ ਪੈਟਰੋਲੀਅਮ ਮੰਤਰਾਲੇ ਨੇ ਵੜੈਚ ਨੂੰ ਤਰੱਕੀ ਦਿੰਦਿਆਂ ਮੁਕਾਮੀ ਅਹੁਦਾ ਪ੍ਰਦਾਨ ਕੀਤਾ ਹੈ।