ਚੇਨਈ: ਤਜਰਬੇਕਾਰ ਆਫ਼-ਸਪਿੰਨਰ ਹਰਭਜਨ ਸਿੰਘ ਨੇ ਨਿੱਜੀ ਕਾਰਨਾਂ ਕਰ ਕੇ ਇਸ ਵਾਰ ਆਈਪੀਐਲ ਵਿਚ ਨਾ ਖੇਡਣ ਦਾ ਫ਼ੈਸਲਾ ਲਿਆ ਹੈ। ਹਰਭਜਨ ਨੇ ਟਵੀਟ ਕੀਤਾ ਕਿ ਇਹ ਮੁਸ਼ਕਲ ਸਮਾਂ ਹੈ। ਉਨ੍ਹਾਂ ਕਿਹਾ ਕਿ ਉਹ ਕੁਝ ਨਿੱਜਤਾ ਚਾਹੁੰਦੇ ਹਨ ਤੇ ਪਰਿਵਾਰ ਨਾਲ ਸਮਾਂ ਬਿਤਾਉਣਾ ਚਾਹੁੰਦੇ ਹਨ। ਹਰਭਜਨ ਨੇ ਕਿਹਾ ਕਿ ‘ਚੇਨਈ ਸੁਪਰ ਕਿੰਗਜ਼’ ਨੇ ਉਨ੍ਹਾਂ ਦਾ ਸਾਥ ਦਿੱਤਾ ਹੈ ਤੇ ਉਹ ਟੀਮ ਨੂੰ ਲੀਗ ਲਈ ਸ਼ੁੱਭ ਇੱਛਾਵਾਂ ਦਿੰਦੇ ਹਨ। 40 ਸਾਲਾ ਸਪਿੰਨਰ ਪਿਛਲੇ ਦੋ ਸਾਲਾਂ ਤੋਂ ਟੀਮ ਦਾ ਹਿੱਸਾ ਹਨ। -ਆਈਏਐਨਐੱਸ