ਦੁਬਈ, 16 ਮਈ
ਹਾਰਦਿਕ ਪਾਂਡਿਆ ਟੀ20 ਹਰਫਨਮੌਲਾ ਦੀ ਆਈਸੀਸੀ ਦਰਜਾਬੰਦੀ ਵਿੱਚ ਸੱਤਵੇਂ ਸਥਾਨ ’ਤੇ ਬਣਿਆ ਹੋਇਆ ਹੈ, ਜਦਕਿ ਸ੍ਰੀਲੰਕਾ ਦਾ ਸਪਿੰਨਰ ਵਾਨਿੰਦੂ ਹਸਰੰਗਾ ਬੰਗਲਾਦੇਸ਼ ਦੇ ਸ਼ਾਕਿਬ ਅਲ ਹਸਨ ਨਾਲ ਸਾਂਝੇ ਤੌਰ ’ਤੇ ਸਿਖਰ ਉੱਤੇ ਪਹੁੰਚ ਗਿਆ ਹੈ। ਪਾਂਡਿਆ 185 ਅੰਕਾਂ ਨਾਲ ਸੱਤਵੇਂ ਸਥਾਨ ’ਤੇ ਹਨ। ਹਸਰੰਗਾ ਅਤੇ ਸ਼ਾਕਿਬ ਦੇ 228 ਅੰਕ ਹਨ। ਅਫ਼ਗਾਨਿਸਤਾਨ ਦਾ ਮੁਹੰਮਦ ਨਬੀ 218 ਅੰਕਾਂ ਨਾਲ ਤੀਜੇ ਸਥਾਨ ’ਤੇ ਹੈ, ਜਦਕਿ ਜ਼ਿੰਬਾਬਵੇ ਦੇ ਸਿਕੰਦਰ ਰਜ਼ਾ ਦੇ 210 ਅੰਕ ਹਨ। ਦੱਖਣੀ ਅਫ਼ਰੀਕਾ ਦਾ ਅਡੇਨ ਮਾਰਕਰਮ ਪੰਜਵੇਂ ਸਥਾਨ ’ਤੇ ਅਤੇ ਆਸਟਰੇਲੀਆ ਦਾ ਮਾਰਕਸ ਸਟੋਇਨਿਸ ਛੇਵੇਂ ਸਥਾਨ ’ਤੇ ਹੈ। ਬੱਲੇਬਾਜ਼ਾਂ ਦੀ ਦਰਜਾਬੰਦੀ ਵਿੱਚ ਭਾਰਤ ਦਾ ਸੂਰਿਆ ਕੁਮਾਰ ਯਾਦਵ 861 ਅੰਕਾਂ ਨਾਲ ਸਿਖਰ ’ਤੇ ਹੈ, ਜਦਕਿ ਇੰਗਲੈਂਡ ਦਾ ਫਿਲ ਸਾਲਟ 802 ਅੰਕਾਂ ਨਾਲ ਦੂਜੇ ਸਥਾਨ ’ਤੇ ਹੈ। ਪਾਕਿਸਤਾਨ ਦਾ ਮੁਹੰਮਦ ਰਿਜ਼ਵਾਨ (781), ਬਾਰ ਆਜ਼ਮ (761) ਅਤੇ ਦੱਖਣੀ ਅਫਰੀਕਾ ਦਾ ਮਾਰਕਰਮ (755) ਉਸ ਤੋਂ ਬਾਅਦ ਹਨ। ਭਾਰਤ ਦਾ ਯਸ਼ਸਵੀ ਜੈਸਵਾਲ 714 ਅੰਕਾਂ ਨਾਲ ਛੇਵੇਂ ਸਥਾਨ ’ਤੇ ਹੈ। ਗੇਂਦਬਾਜ਼ਾਂ ਦੀ ਦਰਜਾਬੰਦੀ ਵਿੱਚ ਇੰਗਲੈਂਡ ਦਾ ਸਪਿੰਨਰ ਆਦਿਲ ਰਸ਼ੀਦ, ਹਸਰੰਗਾ ਅਤੇ ਵੈਸਟਇੰਡੀਜ਼ ਦਾ ਅਕੀਲ ਹੁਸੈਨ ਸਿਖਰਲੇ ਤਿੰਨ ਸਥਾਨਾਂ ’ਤੇ ਹਨ। ਭਾਰਤ ਦਾ ਅਕਸ਼ਰ ਪਟੇਲ ਚੌਥੇ ਸਥਾਨ ’ਤੇ ਹੈ। -ਪੀਟੀਆਈ