ਟੋਕੀਓ, 28 ਅਗਸਤ
ਭਾਰਤ ਦੀ ਭਾਵਿਨਾਬੇਨ ਪਟੇਲ ਲਗਾਤਾਰ ਇਤਿਹਾਸ ਬਣਾਉਂਦੇ ਹੋਏ ਪੈਰਾਲੰਪਿਕ ਟੇਬਲ ਟੈਨਿਸ ਦੇ ਫਾਈਨਲ ਵਿੱਚ ਪਹੁੰਚਣ ਵਾਲੀ ਪਹਿਲੀ ਭਾਰਤੀ ਖਿਡਾਰਨ ਬਣ ਗਈ ਹੈ। ਉਸ ਨੇ ਚੀਨ ਦੀ ਮਿਆਓ ਝਾਂਗ ਨੂੰ ਦਰਜਾ ਚਾਰ ਦੇ ਸਖ਼ਤ ਮੁਕਾਬਲੇ ਵਿੱਚ 3-2 ਨਾਲ ਹਰਾਇਆ। ਪਟੇਲ ਨੇ ਵਿਸ਼ਵ ਦੀ ਤੀਜੇ ਨੰਬਰ ਦੀ ਖਿਡਾਰਨ ਨੂੰ 7-11, 11-7,11-4, 9-11, 11-8 ਅੰਕਾਂ ਨਾਲ ਮਾਤ ਦਿੱਤੀ ਹੁਣ ਉਸ ਦਾ ਮੁਕਾਬਲਾ ਵਿਸ਼ਵ ਦੀ ਨੰਬਰ ਇੱਕ ਖਿਡਾਰਨ ਚੀਨ ਦੀ ਯਿੰਗ ਝੋਊ ਨਾਲ ਹੋਵੇਗਾ।
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਵਿਨਾਬੇਨ ਪਟੇਲ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਪੂਰਾ ਦੇਸ਼ ਉਨ੍ਹਾਂ ਦੀ ਸਫ਼ਲਤਾ ਲਈ ਪ੍ਰਾਰਥਨਾ ਕਰ ਰਿਹਾ ਹੈ। ਉਨ੍ਹਾਂ ਇੱਕ ਟਵੀਟ ਵਿੱਚ ਕਿਹਾ ਕਿ ‘ਵਧਾਈਆਂ ਭਾਵਿਨਾ ਪਟੇਲ। ਤੁਸੀਂ ਵਧੀਆ ਖੇਡ ਦਾ ਮੁਜ਼ਾਹਰਾ ਕੀਤਾ ਹੈ। ਸਾਰਾ ਦੇਸ਼ ਤੁਹਾਡੀ ਸਫ਼ਲਤਾ ਲਈ ਪ੍ਰਾਰਥਨਾ ਕਰ ਰਿਹਾ ਹੈ ਅਤੇ ਕੱਲ੍ਹ ਉਹ ਤੁਹਾਡੀ ਹੌਸਲਾ-ਅਫ਼ਜ਼ਾਈ ਕਰੇਗਾ। ਤੁਸੀਂ ਬਗੈਰ ਕਿਸੇ ਦਬਾਅ ਤੋਂ ਆਪਣਾ ਵਧੀਆ ਪ੍ਰਦਰਸ਼ਨ ਕਰੋ। ਤੁਹਾਡੀਆਂ ਉਪਲੱਬਧੀਆਂ ਸਾਰੇ ਮੁਲਕ ਨੂੰ ਪ੍ਰੇਰਿਤ ਕਰਦੀਆਂ ਹਨ।’ -ਪੀਟੀਆਈ