ਨਵੀਂ ਦਿੱਲੀ, 25 ਜੂਨ
ਹਾਕੀ ਇੰਡੀਆ ਨੇ ਏਸ਼ੀਅਨ ਚੈਂਪੀਅਨਜ਼ ਟਰਾਫੀ ਤੋਂ ਪਹਿਲਾਂ 26 ਜੂਨ ਤੋਂ 19 ਜੁਲਾਈ ਤੱਕ ਬੰਗਲੂਰੂ ਵਿੱਚ ਭਾਰਤੀ ਖੇਡ ਅਥਾਰਿਟੀ ਦੇ ਸੈਂਟਰ ਵਿੱਚ ਲੱਗਣ ਵਾਲੇ ਕੌਮੀ ਕੈਂਪ ਲਈ ਅੱਜ 39 ਮੈਂਬਰੀ ਸੀਨੀਅਰ ਪੁਰਸ਼ ਟੀਮ ਦੇ ਕੋਰ ਗਰੁੱਪ ਦਾ ਐਲਾਨ ਕੀਤਾ ਹੈ। ਕੈਂਪ ਮਗਰੋਂ ਟੀਮ ਸਪੇਨ ਜਾਵੇਗੀ, ਜਿੱਥੇ ਉਹ 25 ਤੋਂ 30 ਜੁਲਾਈ ਤੱਕ ਸਪੈਨਿਸ਼ ਹਾਕੀ ਫੈਡਰੇਸ਼ਨ ਇੰਟਰਨੈਸ਼ਨਲ ਟੂਰਨਾਮੈਂਟ ਵਿੱਚ ਇੰਗਲੈਂਡ, ਨੈਦਰਲੈਂਡਜ਼ ਤੇ ਮੇਜ਼ਬਾਨ ਸਪੇਨ ਨਾਲ ਮੁਕਾਬਲੇ ਖੇਡੇਗੀ। ਚਾਰ ਮੁਲਕੀ ਟੂਰਨਾਮੈਂਟ ਮਗਰੋਂ 3 ਅਗਸਤ ਤੋਂ ਚੇਨੱਈ ਵਿਚ ਏਸ਼ੀਅਨ ਚੈਂਪੀਅਨਜ਼ ਟਰਾਫੀ ਖੇਡੀ ਜਾਵੇਗੀ, ਜਿਸ ਵਿੱਚ ਭਾਰਤ, ਕੋਰੀਆ, ਮਲੇਸ਼ੀਆ, ਪਾਕਿਸਤਾਨ, ਜਪਾਨ ਤੇ ਚੀਨ ਦੀਆਂ ਟੀਮਾਂ ਸ਼ਾਮਲ ਹੋਣਗੀਆਂ। ਕੋਰ ਗਰੁੱਪ ਵਿੱਚ ਗੋਲੀਕੀਪਰ ਕ੍ਰਿਸ਼ਨਨ ਬਹਾਦੁਰ ਪਾਠਕ, ਪੀ.ਆਰ. ਸ੍ਰੀਜੇਸ਼, ਸੂਰਜ ਕਰਕਰਾ, ਪਵਨ ਮਲਿਕ ਤੇ ਪ੍ਰਸ਼ਾਂਤ ਕੁਮਾਰ ਚੌਹਾਨ ਅਤੇ ਡਿਫੈਂਡਰ ਹਰਮਨਪ੍ਰੀਤ ਸਿੰਘ, ਜਰਮਨਪ੍ਰੀਤ ਸਿੰਘ, ਸੁਰੇਂਦਰ ਕੁਮਾਰ, ਵਰੁਣ ਕੁਮਾਰ, ਅਮਿਤ ਰੋਹੀਦਾਸ, ਗੁਰਿੰਦਰ ਸਿੰਘ, ਜੁਗਰਾਜ ਸਿੰਘ, ਮਨਦੀਪ ਮੌੜ, ਨੀਲਮ ਸੰਜੀਪ ਸੰਜੇ, ਯਸ਼ਦੀਪ ਸਿਵਾਚ, ਦਿਪਸਨ ਟਿਰਕੀ ਅਤੇ ਮਨਜੀਤ ਸ਼ਾਮਲ ਹਨ। ਕੈਂਪ ਲਈ ਬੁਲਾਏ ਗਏ ਮਿਡਫੀਲਡਰਾਂ ਵਿੱਚ ਮਨਪ੍ਰੀਤ ਸਿੰਘ, ਹਾਰਦਿਕ ਸਿੰਘ, ਵਿਵੇਕ ਸਾਗਰ ਪ੍ਰਸਾਦ, ਮੋਇਰੰਗਥਮ ਰਬੀਚੰਦਰ ਸਿੰਘ, ਸ਼ਮਸ਼ੇਰ ਸਿੰਘ, ਨੀਲਕਾਂਤਾ ਸ਼ਰਮਾ, ਰਾਜਕੁਮਾਰ ਪਾਲ, ਸੁਮਿਤ, ਅਕਾਸ਼ਦੀਪ ਸਿੰਘ, ਗੁਰਜੰਟ ਸਿੰਘ, ਮੁਹੰਮਦ ਰਾਹੀਲ ਮੌਸੀਨ ਅਤੇ ਮਨਿੰਦਰ ਸਿੰਘ ਸ਼ਾਮਲ ਹਨ। ਐੱਸ. ਕਾਰਤੀ, ਮਨਦੀਪ ਸਿੰਘ, ਲਲਿਤ ਕੁਮਾਰ ਉਪਾਧਿਆਏ, ਅਭਿਸ਼ੇਕ, ਦਿਲਪ੍ਰੀਤ ਸਿੰਘ, ਸੁਖਜੀਤ ਸਿੰਘ, ਸਿਮਰਨਜੀਤ ਸਿੰਘ, ਸ਼ਿਲਾਨੰਦ ਲਾਕੜਾ ਅਤੇ ਪਵਨ ਰਾਜਭਰ ਨੂੰ ਫਾਰਵਰਡਾਂ ਵਿੱਚ ਸ਼ਾਮਲ ਕੀਤਾ ਗਿਆ ਹੈ। -ਪੀਟੀਆਈ