ਨਵੀਂ ਦਿੱਲੀ: ਹਾਕੀ ਇੰਡੀਆ ਨੇ ਭਾਰਤੀ ਟੀਮ ਦੇ ਮਾਹਿਰ ਗੋਲਕੀਪਰ ਪੀਆਰ ਸ੍ਰੀਜੇਸ਼ ਅਤੇ ਮਹਿਲਾ ਟੀਮ ਦੀ ਸਾਬਕਾ ਮੈਂਬਰ ਦੀਪਿਕਾ ਦੇ ਨਾਮ ਵੱਕਾਰੀ ਰਾਜੀਵ ਗਾਂਧੀ ਖੇਲ ਰਤਨ ਪੁਰਸਕਾਰ ਲਈ ਭੇਜੇ ਹਨ, ਜਦਕਿ ਡਰੈਗ ਫਲਿਕਰ ਹਰਮਨਪ੍ਰੀਤ ਸਿੰਘ ਸਣੇ ਤਿੰਨ ਨਾਮ ਅਰਜੁਨ ਪੁਰਸਕਾਰ ਲਈ ਭੇਜੇ ਗਏ ਹਨ। ਟੋਕੀਓ ਓਲੰਪਿਕ ਲਈ ਭਾਰਤੀ ਟੀਮ ਦੀ ਮੈਂਬਰ ਵੰਦਨਾ ਕਟਾਰੀਆ ਅਤੇ ਨਵਜੋਤ ਕੌਰ ਦੇ ਨਾਮ ਅਰਜੁਨ ਪੁਰਸਕਾਰ ਲਈ ਭੇਜੇ ਗਏ ਹਨ। ਕੋਚ ਬੀਜੇ ਕਰੀਅੱਪਾ ਅਤੇ ਸੀਆਰ ਕੁਮਾਰ ਦੇ ਨਾਮ ਦਰੋਣਾਚਾਰੀਆ ਪੁਰਸਕਾਰ ਲਈ ਭੇਜੇ ਗਏ ਹਨ। ਹਾਕੀ ਇੰਡੀਆ ਵੱਲੋਂ ਜਾਰੀ ਬਿਆਨ ਮੁਤਾਬਕ ਉਮਰ ਭਰ ਪ੍ਰਾਪਤੀ ਲਈ ਧਿਆਨਚੰਦ ਪੁਰਸਕਾਰ ਲਈ ਸਾਬਕਾ ਖਿਡਾਰੀ ਆਰਪੀ ਸਿੰਘ ਅਤੇ ਸੰਗਗਈ ਇਬੇਮਲ ਦੇ ਨਾਮ ਦੀ ਸਿਫ਼ਾਰਿਸ਼ ਕੀਤੀ ਹੈ। -ਪੀਟੀਆਈ