ਪੁਣੇ, 20 ਮਾਰਚ
ਮੱਧ ਪ੍ਰਦੇਸ਼, ਹਰਿਆਣਾ ਤੇ ਝਾਰਖੰਡ ਨੇ ਇੱਥੇ 14ਵੀਂ ਹਾਕੀ ਇੰਡੀਆ ਸੀਨੀਅਰ ਮਹਿਲਾ ਕੌਮੀ ਚੈਂਪੀਅਨਸ਼ਿਪ ਦੇ ਸੈਮੀਫਾਈਨਲ ’ਚ ਜਗ੍ਹਾ ਬਣਾ ਲਈ ਹੈ। ਪਹਿਲੇ ਕੁਆਰਟਰ ਫਾਈਨਲ ’ਚ ਮੱਧ ਪ੍ਰਦੇਸ਼ ਦੀ ਮਹਿਲਾ ਟੀਮ ਨੇ ਬੰਗਾਲ ਨੂੰ ਪੈਨਲਟੀ ਸ਼ੂਟਆਊਟ ’ਚ 4-3 ਨਾਲ ਹਰਾਇਆ। ਦੂਜੇ ਕੁਆਰਟਰ ਫਾਈਨਲ ’ਚ ਹਰਿਆਣਾ ਨੇ ਦੀਪਿਕਾ ਤੇ ਦੋ ਗੋਲਾਂ ਸਦਕਾ ਉੜੀਸਾ ਨੂੰ 4-1 ਨਾਲ ਹਰਾ ਕੇ ਸੈਮੀਫਾਈਨਲ ’ਚ ਕਦਮ ਰੱਖਿਆ। ਹਰਿਆਣਾ ਵੱਲੋਂ ਨੇਹਾ ਗੋਇਲ ਤੇ ਨਵਨੀਤ ਕੌਰ ਨੇ ਇੱਕ-ਇੱਕ ਗੋਲ ਦਾਗਿਆ। ਤੀਜੇ ਕੁਆਰਟਰ ਫਾਈਨਲ ’ਚ ਝਾਰਖੰਡ ਨੇ ਮਿਜ਼ੋਰਮ ਨੂੰ 2-1 ਨਾਲ ਹਰਾ ਕੇ ਸੈਮੀਫਾਈਨਲ ’ਚ ਕਦਮ ਰੱਖਿਆ। ਸੈਮੀਫਾਈਨਲ ਮੈਚ ਸ਼ੁੱਕਰਵਾਰ ਨੂੰ ਖੇਡੇ ਜਾਣਗੇ ਜਿੱਥੇ ਹਰਿਆਣਾ ਦਾ ਮੁਕਾਬਲਾ ਝਾਰਖੰਡ ਨਾਲ ਹੋਵੇਗਾ ਜਦਕਿ ਮੱਧ ਪ੍ਰਦੇਸ਼ ਦੀ ਟੀਮ ਮਹਾਰਾਸ਼ਟਰ ਦਾ ਸਾਹਮਣਾ ਕਰੇਗੀ। -ਪੀਟੀਆਈ