ਦੁਬਈ: ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਸਲਾਮੀ ਬੱਲੇਬਾਜ਼ ਸਮ੍ਰਿਤੀ ਮੰਧਨਾ ਆਈਸੀਸੀ ਵੱਲੋਂ ਅੱਜ ਜਾਰੀ ਆਈਸੀਸੀ ਇੱਕ ਦਿਨਾ ਮਹਿਲਾ ਬੱਲੇਬਾਜ਼ਾਂ ਦੀ ਦਰਜਾਬੰਦੀ ’ਚ ਦੋ ਸਥਾਨਾਂ ਦਾ ਫਾਇਦੇ ਨਾਲ ਚੌਥੇ ਸਥਾਨ ’ਤੇ ਆ ਗਈ ਹੈ। ਮੁੰਬਈ ਦੀ ਸਮ੍ਰਿਤੀ ਨੇ ਦੱਖਣੀ ਅਫ਼ਰੀਕਾ ਦੀ ਲੌਰਾ ਵੌਲਵਾਰਡਟ ਨੂੰ ਪਛਾੜ ਕੇ ਇਹ ਸਥਾਨ ਇਹ ਸਥਾਨ ਹਾਸਲ ਕੀਤਾ। ਵਾਲਵਾਰਡਟ ਆਸਟਰੇਲੀਆ ਖ਼ਿਲਾਫ਼ ਇੱਕ ਰੋਜ਼ਾ ਮੈਚਾਂ ਦੀ ਲੜੀ ਵਿੱਚ ਮਾੜੇ ਪ੍ਰਦਰਸ਼ਨ ਕਾਰਨ ਪੰਜਵੇਂ ਸਥਾਨ ’ਤੇ ਖਿਸਕ ਗਈ ਹੈ। ਦਰਜਾਬੰਦੀ ਵਿੱਚ ਇੰਗਲੈਂਡ ਦੀ ਐੱਨ.ਸੀ. ਬਰੰਟ, ਸ੍ਰੀਲੰਕਾ ਦੀ ਚਮਾਰੀ ਅੱਟਾਪੱਟੂ ਅਤੇ ਆਸਟਰੇਲੀਆ ਦੀ ਬੈੱਥ ਮੂਨੀ ਕ੍ਰਮਵਾਰ ਪਹਿਲੇ ਤਿੰਨ ਸਥਾਨਾਂ ’ਤੇ ਹਨ ਜਦਕਿ ਭਾਰਤੀ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ 10ਵੇਂ ਸਥਾਨ ’ਤੇ ਹੈ। ਮਹਿਲਾ ਗੇਂਦਬਾਜ਼ਾਂ ਵਿੱਚੋਂ ਇੰਗਲੈਂਡ ਦੀ ਸੋਫੀ ਐਕਲੇਸਟੋਨ ਪਹਿਲੇ ਸਥਾਨ ’ਤੇ ਹੈ ਜਦਕਿ ਭਾਰਤੀ ਸਪਿੰਨਰ ਦੀਪਤੀ ਸ਼ਰਮਾ ਇੱਕ ਸਥਾਨ ਖਿਸਕ ਕੇ ਚੌਥੇ ਸਥਾਨ ’ਤੇ ਚਲੀ ਗਈ ਹੈ। -ਪੀਟੀਆਈ