ਚੰਡੀਗੜ੍ਹ, 5 ਅਗਸਤ
ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ ਮਰਹੂਮ ਬਲਬੀਰ ਸਿੰਘ ਸੀਨੀਅਰ ਦੀ ਧੀ ਸੁਸ਼ਬੀਰ ਕੌਰ ਨੇ ਅਹਿਮ ਖੁਲਾਸਾ ਕਰਦਿਆਂ ਕਿਹਾ ਹੈ ਕਿ ਜੇਕਰ ਬਲਬੀਰ ਸੀਨੀਅਰ ਅੱਜ ਜਿਉਂਦੇ ਹੁੰਦੇ ਤਾਂ ਭਾਰਤੀ ਹਾਕੀ ਟੀਮ ਵੱਲੋਂ ਅੱਜ ਓਲੰਪਿਕ ਖੇਡਾਂ ਵਿੱਚ ਜਿੱਤੇ ਕਾਂਸੇ ਦੇ ਤਗਮੇ ਬਾਰੇ ਜਾਣ ਕੇ ਖੁਸ਼ੀ ਵਿੱਚ ਖੀਵੇ ਹੋ ਜਾਂਦੇ। ਜ਼ਿਕਰਯੋਗ ਹੈ ਕਿ ਭਾਰਤੀ ਹਾਕੀ ਟੀਮ ਨੇ 41 ਸਾਲਾਂ ਮਗਰੋਂ ਓਲੰਪਿਕ ਖੇਡਾਂ ਵਿੱਚ ਤਗਮਾ ਜਿੱਤਿਆ ਹੈ। ਭਾਰਤੀ ਟੀਮ ਨੇ ਜਰਮਨੀ ਨੂੰ 5-4 ਨਾਲ ਮਾਤ ਦਿੱਤੀ ਹੈ। ਸੁਸ਼ਬੀਰ ਕੌਰ ਨੇ ਕਿਹਾ ਕਿ ਪਰਿਵਾਰ ਜਦੋਂ ਇਹ ਮੈਚ ਦੇਖ ਰਿਹਾ ਸੀ ਤਾਂ ਉਹ ਉਸ ਕੁਰਸੀ ਵੱਲ ਦੇਖ ਰਹੀ ਸੀ ਜਿਥੇ ਬੈਠ ਕੇ ਉਸ ਦੇ ਪਿਤਾ ਬਲਬੀਰ ਸਿੰਘ ਸੀਨੀਅਰ ਭਾਰਤ ਦੇ ਹਰ ਹਾਕੀ ਮੈਚ ਨੂੰ ਦੇਖਦੇ ਹੁੰਦੇ ਸਨ। -ਪੀਟੀਆਈ