ਏਲਨਾਬਾਦ: ਨੇੜਲੇ ਪਿੰਡ ਭੁਰਟਵਾਲਾ ਦਾ ਪੈਰਾਓਲੰਪਿਕ ਗਿਆਨ ਸਿੰਘ ਸਰਕਾਰੀ ਅਣਦੇਖੀ ਦਾ ਸ਼ਿਕਾਰ ਹੋ ਰਿਹਾ ਹੈ। ਅੱਠ ਸਾਲ ਦੀ ਉਮਰ ਵਿੱਚ ਉਸ ਨੂੰ ਪੋਲੀਓ ਹੋ ਗਿਆ ਸੀ। 12ਵੀਂ ਪਾਸ ਕਰਨ ਮਗਰੋਂ ਉਸ ਦਾ ਰੁਝਾਨ ਖੇਡਾਂ ਵੱਲ ਹੋ ਗਿਆ। ਉਸਨੇ ਸੂਬਾ ਪੱਧਰੀ ਪੈਰਾਲੰਪਿਕ ਚੈਂਪੀਅਨਸ਼ਿਪ (ਸੋਨੇ ਤੇ ਚਾਂਦੀ), ਕੌਮੀ ਚੈਂਪੀਅਨਸ਼ਿਪ (ਚਾਂਦੀ) ਵਿੱਚ ਤਗ਼ਮੇ ਜਿੱਤੇ ਅਤੇ ਫਿਰ ਥਾਈਲੈਂਡ ਵਿੱਚ ਹੋਏ ਮੁਕਾਬਲਿਆਂ ’ਚ ਚਾਂਦੀ ਦਾ ਤਗ਼ਮਾ ਭਾਰਤ ਦੀ ਝੋਲੀ ਪਾਇਆ। ਉਸਦੇ ਪਿਤਾ ਦਿਹਾੜੀ ਕਰਕੇ ਪਰਿਵਾਰ ਦਾ ਗੁਜ਼ਾਰਾ ਚਲਾ ਰਹੇ ਹਨ। ਉਸ ਦਾ ਸੁਫ਼ਨਾ ਓਲੰਪਿਕ ਜਿੱਤਣਾ ਹੈ, ਪਰ ਉਸਨੂੰ ਸਰਕਾਰੀ ਸੁਵਿਧਾ ਨਹੀਂ ਮਿਲ ਰਹੀਆਂ। -ਪੱਤਰ ਪ੍ਰੇਰਕ