ਖੰਨਾ: ਪੰਜਾਬ ਬਾਕਸਿੰਗ ਐਸੋਸੀਏਸ਼ਨ ਵੱਲੋਂ ਯੂਥ ਲੜਕੀਆਂ 16 ਤੋਂ ਉੱਪਰ ਉਮਰ ਵਾਲੀਆਂ ਲੜਕੀਆਂ ਦੇ ਬਾਕਸਿੰਗ ਮੁਕਾਬਲੇ ਸੰਤੋਸ਼ ਦੱਤਾ ਦੀ ਅਗਵਾਈ ਹੇਠਾਂ ਕਰਵਾਏ ਗਏ, ਜਿਨ੍ਹਾਂ ਵਿੱਚ ਇਥੋਂ ਦੇ ਬਾਕਸਿੰਗ ਵੈੱਲਫੇਅਰ ਕਲੱਬ ਦੀ ਲੜਕੀ ਸ਼ਾਹੀਨ ਗਿੱਲ ਨੇ ਸੋਨ ਤਗ਼ਮਾ ਹਾਸਲ ਕਰਕੇ ਇਲਾਕੇ ਦਾ ਨਾਮ ਰੌਸ਼ਨ ਕੀਤਾ। ਸ਼ਾਹੀਨ ਗਿੱਲ ਦੀ 17 ਜੁਲਾਈ ਨੂੰ ਹੋਣ ਵਾਲੀ ਨੈਸ਼ਨਲ ਚੈਂਪੀਅਨਸ਼ਿਪ ਲਈ ਚੋਣ ਕੀਤੀ ਗਈ ਹੈ। ਕੋਚ ਅਜੀਤ ਬਖਸ਼ੀ ਨੇ ਕਿਹਾ ਕਿ ਸਮਾਣਾ ਵਿੱਚ ਹੋਏ ਇਨ੍ਹਾਂ ਵੱਖ-ਵੱਖ ਵਰਗ ਦੇ ਮੁਕਾਬਲਿਆਂ ਵਿਚ ਸ਼ਾਹੀਨ ਗਿੱਲ ਨੇ ਬਾਖ਼ੂਬੀ ਭੂਮਿਕਾ ਨਿਭਾਉਂਦਿਆਂ ਸ਼ਹਿਰ ਦਾ ਨਾਮ ਰੌਸ਼ਨ ਕੀਤਾ ਹੈ। -ਨਿੱਜੀ ਪੱਤਰ ਪ੍ਰੇਰਕ