ਨਵੀਂ ਦਿੱਲੀ: ਗੁਜਰਾਤ ਦੀ ਭਾਵਿਨਾ ਪਟੇਲ ਤੇ ਸੋਨਲ ਪਟੇਲ 25 ਅਗਸਤ ਤੋਂ ਸ਼ੁਰੂ ਹੋਣ ਵਾਲੀਆਂ ਟੋਕੀਓ ਪੈਰਾਲੰਪਿਕ ਖੇਡਾਂ ਵਿਚ ਟੇਬਲ ਟੈਨਿਸ ਮੁਕਾਬਲੇ ਵਿਚ ਭਾਰਤੀ ਚੁਣੌਤੀ ਦੀ ਅਗਵਾਈ ਕਰਨਗੀਆਂ। ਭਾਵਿਨਾ ਮਹਿਲਾਵਾਂ ਦੀ ਵੀਲ੍ਹਚੇਅਰ ਕਲਾਸ ਚਾਰ ਵਰਗ ਵਿਚ ਜਦਕਿ ਸੋਨਲ ਵੀਲ੍ਹਚੇਅਰ ਕਲਾਸ ਤਿੰਨ ਵਰਗ ਵਿਚ ਹਿੱਸਾ ਲਏਗੀ। ਪੈਰਾ ਤਾਇਕਵਾਂਡੋ ਵਿਚ ਭਾਰਤ ਦੀ ਨੁਮਾਇੰਦਗੀ ਅਰੁਣਾ ਤੰਵਰ, ਪੈਰਾ ਪਾਵਰਲਿਫਟਿੰਗ ਵਿਚ ਜੈਦੀਪ ਤੇ ਸਕੀਨਾ ਖਾਤੂਨ ਭਾਰਤ ਵੱਲੋਂ ਚੁਣੌਤੀ ਪੇਸ਼ ਕਰਨਗੇ। -ਪੀਟੀਆਈ