ਕਰਾਚੀ, 19 ਨਵੰਬਰ
ਪਾਕਿਸਤਾਨ ਦੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਰਮੀਜ਼ ਰਾਜਾ ਦਾ ਮੰਨਣਾ ਹੈ ਕਿ ਆਗਾਮੀ ਟੈਸਟ ਲੜੀ ’ਚ ਭਾਰਤ ਕੋਲ ਆਸਟਰੇਲੀਆ ਨੂੰ ਫਿਰ ਤੋਂ ਹਰਾਉਣ ਦਾ ‘ਕਾਫੀ ਵਧੀਆ ਮੌਕਾ’ ਹੈ ਕਿਉਂਕਿ ਮੇਜ਼ਬਾਨ ਦੇਸ਼ ਵੱਲੋਂ ਇਹ ਹਾਈ ਪ੍ਰੋਫਾਈਲ ਲੜੀ ਲਈ ਪੂਰੀ ਤਰ੍ਹਾਂ ਗੇਂਦਬਾਜ਼ਾਂ ਦੇ ਅਨੁਕੂਲ ਪਿੱਚਾਂ ਤਿਆਰ ਕਰਨ ਦੀ ਸੰਭਾਵਨਾ ਨਹੀਂ ਹੈ। ਜ਼ਿਕਰਯੋਗ ਹੈ ਕਿ ਭਾਰਤ ਤੇ ਆਸਟਰੇਲੀਆ ਵਿਚਾਲੇ ਟੈਸਟ ਲੜੀ ਐਡੀਲੇਡ ’ਚ 17 ਦਸੰਬਰ ਤੋਂ ਦਿਨ-ਰਾਤ ਦੇੇ ਟੈਸਟ ਮੈਚ ਨਾਲ ਸ਼ੁਰੂ ਹੋਵੇਗੀ। ਰਮੀਜ਼ ਰਾਜਾ ਨੇ ਯੂਟਿਊਬ ਚੈਨਲ ‘ਕ੍ਰਿਕਟਬਾਜ਼’ ਨਾਲ ਗੱਲ ਕਰਦਿਆਂ ਕਿਹਾ, ‘ਆਸਟਰੇਲੀਆ ਦੀਆਂ ਪਿੱਚਾਂ ਹੁਣ ਉਹੋ ਜਿਹੀਆਂ ਨਹੀਂ ਹਨ, ਜਿਹੋ ਜਿਹੀਆਂ ਕੁਝ ਸਾਲ ਪਹਿਲਾਂ ਹੁੰਦੀਆਂ ਸਨ। ਹੁਣ ਉਛਾਲ ਘੱਟ ਹੈ, ਗੇਂਦ ਮੂਵ ਘੱਟ ਕਰਦੀ ਹੈ ਅਤੇ ਗੇਂਦਬਾਜ਼ਾਂ ਲਈ ਓਨੀ ਅਨੁਕੂਲ ਨਹੀਂ ਹੈ।’ ਉਨ੍ਹਾਂ ਕਿਹਾ, ‘ਮੈਨੂੰ ਲੱਗਦਾ ਹੈ ਦਰਸ਼ਕਾਂ ਦੀ ਜ਼ਰੂਰਤ ਨੂੰ ਦੇਖਦਿਆਂ ਆਸਟਰੇਲੀਆ ਚਾਹੇਗਾ ਕਿ ਭਾਰਤ ਖ਼ਿਲਾਫ਼ ਟੈਸਟ ਪੰਜ ਦਿਨ ਚੱਲੇ।’
-ਪੀਟੀਆਈ