ਨਵੀਂ ਦਿੱਲੀ: ਟੋਕੀਓ ਪੈਰਾਲੰਪਿਕ ਵਿੱਚ ਭਾਰਤੀ ਦਲ ਦੇ ਮੁਖੀ ਗੁਰਸ਼ਰਨ ਸਿੰਘ ਦਾ ਮੰਨਣਾ ਹੈ ਕਿ ਭਾਰਤ ਇਨ੍ਹਾਂ ਖੇਡਾਂ ਵਿੱਚ ਆਪਣਾ ਸਰਵੋਤਮ ਪ੍ਰਦਰਸ਼ਨ ਕਰਕੇ ਪੰਜ ਸੋਨ ਤਗਮਿਆਂ ਸਣੇ ਘੱਟੋ ਘੱਟ 15 ਤਗਮੇ ਜਿੱਤੇਗਾ। ਭਾਰਤ ਨੇ ਨੌਂ ਖੇਡਾਂ ਲਈ 54 ਖਿਡਾਰੀਆਂ ਦਾ ਦਲ ਭੇਜਿਆ ਹੈ। ਇਨ੍ਹਾਂ ਖੇਡਾਂ ਵਿੱਚ ਇਹ ਹੁਣ ਤੱਕ ਦਾ ਸਭ ਤੋਂ ਵੱਡਾ ਭਾਰਤੀ ਦਲ ਹੈ। ਭਾਰਤੀ ਖਿਡਾਰੀ ਪੈਰਾ ਤੀਰਅੰਦਾਜ਼ੀ, ਪੈਰਾ ਅਥਲੈਟਿਕਸ, ਪੈਰਾ ਬੈਡਮਿੰਟਨ, ਪੈਰਾ ਕੇਨੋਇੰਗ, ਪੈਰਾ ਨਿਸ਼ਾਨੇਬਾਜ਼ੀ, ਪੈਰਾ ਤੈਰਾਕੀ, ਪੈਰਾ ਪਾਵਰਲਿਫਟਿੰਗ, ਪੈਰਾ ਟੇਬਲ ਟੈਨਿਸ ਅਤੇ ਪੈਰਾ ਤਾਇਕਵਾਂਡੋ ਵਿੱਚ ਹਿੱਸਾ ਲੈਣਗੇ। ਭਾਰਤੀ ਪੈਰਾਲੰਪਿਕ ਕਮੇਟੀ ਦੇ ਜਨਰਲ ਸਕੱਤਰ ਗੁਰਸ਼ਰਨ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਪੂਰਾ ਯਕੀਨ ਹੈ ਕਿ ਇਹ ਸਰਵੋਤਮ ਖੇਡਾਂ ਹੋਣਗੀਆਂ। -ਪੀਟੀਆਈ