ਮੁਬੰਈ, 5 ਦਸੰਬਰ
ਭਾਰਤ ਨੇ ਨਿਊਜ਼ੀਲੈਂਡ ਦੇ ਸਾਹਮਣੇ 540 ਦੌੜਾਂ ਦਾ ਵੱਡਾ ਟੀਚਾ ਰੱਖਣ ਤੋਂ ਬਾਅਦ ਅੱਜ ਤੀਸਰੇ ਦਿਨ ਨਿਊਜ਼ੀਲੈਂਡ ਦੇ ਪੰਜ ਖਿਡਾਰੀ ਆਊਟ ਕਰਨ ਮਗਰੋਂ ਦੂਸਰੇ ਅਤੇ ਅੰਤਿਮ ਟੈਸਟ ਮੈਚ ਵਿੱਚ ਵੱਡੀ ਜਿੱਤ ਵੱਲ ਕਦਮ ਵਧਾਏ ਹਨ। ਨਿਊਜ਼ੀਲੈਂਡ ਨੇ ਤੀਸਰੇ ਦਿਨ ਦੀ ਖੇਡ ਸਮਾਪਤੀ ਤੱਕ ਅੱਜ ਆਪਣੀ ਦੂਜੀ ਪਾਰੀ ਵਿੱਚ ਪੰਜ ਵਿਕਟਾਂ ਗੁਆ ਕੇ 140 ਦੌੜਾਂ ਬਣਾਈਆਂ ਹਨ ਤੇ ਉਹ ਟੀਚੇ ਤੋਂ ਹਾਲੇ 400 ਦੌੜਾਂ ਪਿੱਛੇ ਹੈ। ਦੋਹਾਂ ਟੀਮਾਂ ਵਿੱਚ ਕਾਨਪੁਰ ਵਿੱਚ ਖੇਡਿਆ ਗਿਆ ਮੈਚ ਡਰਾਅ ਹੋ ਗਿਆ ਸੀ। ਮੌਜੂਦਾ ਮੈਚ ਜਿੱਤਣ ਲਈ ਟੀਮ ਇੰਡੀਆ ਨੂੰ ਨਿਊਜ਼ੀਲੈਂਡ ਤਰਫੋਂ ਟੀਚਾ ਹਾਸਲ ਕਰਨ ਤੋਂ ਪਹਿਲਾਂ ਉਸ ਦੇ ਪੰਜ ਖਿਡਾਰੀ ਆਊਟ ਕਰਨੇ ਪੈਣਗੇ। -ਪੀਟੀਆਈ