ਨਵੀਂ ਦਿੱਲੀ, 30 ਜੂਨ
ਬਾਰਬਾਡੋਸ ਵਿਚ ਖੇਡਿਆ ਗਿਆ ਟੀ 20 ਕ੍ਰਿਕਟ ਵਿਸ਼ਵ ਕੱਪ ਦਾ ਫਾਈਨਲ ਮੈਚ ਡਿਜ਼ਨੀ + ਹੌਟਸਟਾਰ ’ਤੇ ਦਿਖਾਇਆ ਗਿਆ ਸੀ। ਇਸ ਓਟੀਟੀ ਪਲੇਟਫਾਰਮ ’ਤੇ ਇਸ ਮੈਚ ਨੂੰ 5.3 ਕਰੋੜ ਦਰਸ਼ਕਾਂ ਨੇ ਦੇਖਿਆ ਜੋ ਪਿਛਲੇ ਸਾਲ ਨਵੰਬਰ ਵਿੱਚ ਹੋਏ ਇਕ ਦਿਨਾ ਫਾਈਨਲ ਮੈਚ ਦੇ ਦਰਸ਼ਕਾਂ ਤੋਂ ਘੱਟ ਸੀ। ਭਾਰਤ-ਦੱਖਣੀ ਅਫਰੀਕਾ ਆਈਸੀਸੀ ਟੀ-20 ਕ੍ਰਿਕਟ ਵਿਸ਼ਵ ਕੱਪ ਫਾਈਨਲ ਮੈਚ ਨੂੰ ਸ਼ਨਿਚਰਵਾਰ ਨੂੰ ਡਿਜ਼ਨੀ + ਹੌਟਸਟਾਰ ’ਤੇ ਦਿਖਾਇਆ ਗਿਆ। ਇਸ ਤੋਂ ਪਹਿਲਾਂ 20 ਨਵੰਬਰ, 2023 ਨੂੰ 50-ਓਵਰਾਂ ਦੇ ਫਾਰਮੈਟ ਵਿੱਚ ਭਾਰਤ ਅਤੇ ਆਸਟਰੇਲੀਆ ਵਿਚਕਾਰ ਫਾਈਨਲ ਮੈਚ ਵਿੱਚ ਸਭ ਤੋਂ ਵੱਧ ਦਰਸ਼ਕਾਂ ਦੀ ਗਿਣਤੀ 5.9 ਕਰੋੜ ਸੀ।