ਨਵੀਂ ਦਿੱਲੀ, 21 ਫਰਵਰੀ
ਭਾਰਤ ਤੇ ਸ੍ਰੀਲੰਕਾ ਕ੍ਰਿਕਟ ਟੀਮਾਂ ਦਰਮਿਆਨ 24 ਫਰਵਰੀ ਨੂੰ ਲਖਨਊ ਵਿਚ ਟੀ-20 ਮੈਚ ਬਿਨਾਂ ਦਰਸ਼ਕਾਂ ਤੋਂ ਖੇਡਿਆ ਜਾਵੇਗਾ। ਉਤਰ ਪ੍ਰਦੇਸ਼ ਵਿਚ 23 ਫਰਵਰੀ ਨੂੰ ਵਿਧਾਨ ਸਭਾ ਦੇ ਚੌਥੇ ਪੜਾਅ ਦੀਆਂ ਵੋਟਾਂ ਪੈਣੀਆਂ ਹਨ। ਇਸ ਕਾਰਨ 24 ਫਰਵਰੀ ਦੇ ਮੈਚ ਵਿਚ ਕਿਸੇ ਵੀ ਦਰਸ਼ਕ ਨੂੰ ਐਂਟਰੀ ਨਾ ਦੇਣ ਦਾ ਫੈਸਲਾ ਕੀਤਾ ਗਿਆ ਹੈ। ਦੂਜੇ ਪਾਸੇ ਕਰੋਨਾ ਦੇ ਮੱਦੇਨਜ਼ਰ ਧਰਮਸ਼ਾਲਾ ਵਿਚ ਹੋਣ ਵਾਲੇ ਦੂਜੇ ਮੈਚ ਵਿਚ ਸਿਰਫ ਪੰਜਾਹ ਫੀਸਦੀ ਦਰਸ਼ਕਾਂ ਨੂੰ ਮੈਚ ਦੇਖਣ ਦੀ ਇਜਾਜ਼ਤ ਹੋਵੇਗੀ। ਉਤਰ ਪ੍ਰਦੇਸ਼ ਕ੍ਰਿਕਟ ਐਸੋਸੀਏਸ਼ਨ ਦੇ ਸਕੱਤਰ ਪ੍ਰਦੀਪ ਗੁਪਤਾ ਨੇ ਬਿਆਨ ਜਾਰੀ ਕਰਕੇ ਕਿਹਾ ਕਿ ਬੀਸੀਸੀਆਈ ਦੇ ਨਿਰਦੇਸ਼ਾਂ ਅਨੁਸਾਰ ਲਖਨਊ ਦਾ ਮੈਚ ਬਿਨਾਂ ਦਰਸ਼ਕਾਂ ਦੇ ਹੋਵੇਗਾ ਜਦਕਿ ਧਰਮਸ਼ਾਲਾ ਵਿਚ ਦੂਜਾ ਤੇ ਤੀਜਾ ਮੈਚ 26 ਤੇ 27 ਫਰਵਰੀ ਨੂੰ ਖੇਡਿਆ ਜਾਣਾ ਹੈ।