ਲੰਡਨ: ਲੰਮੇ ਸਮੇਂ ਤੱਕ ਬਾਇਓ ਬਬਲ ਵਿੱਚ ਰਹਿਣ ਕਾਰਨ ਮਾਨਸਿਕ ਥਕਾਵਟ ਦੇ ਚੱਲਦਿਆਂ ਭਾਰਤੀ ਕ੍ਰਿਕਟ ਟੀਮ ਮੈਨੇਜਮੈਂਟ ਨੇ ਵਿਸ਼ਵ ਟੈਸਟ ਚੈਂਪੀਅਨਸ਼ਿਪ (ਡਬਲਯੂਟੀਸੀ) ਫਾਈਨਲ ਮਗਰੋਂ ਆਪਣੇ ਖਿਡਾਰੀਆਂ ਨੂੰ ਤਿੰਨ ਹਫ਼ਤਿਆਂ ਦਾ ਆਰਾਮ ਦੇਣ ਦਾ ਫ਼ੈਸਲਾ ਕੀਤਾ ਹੈ। ਭਾਰਤ ਅਤੇ ਨਿਊਜ਼ੀਲੈਂਡ ਦੀਆਂ ਟੀਮਾਂ ਵਿਚਾਲੇ 18 ਜੂਨ ਨੂੰ ਡਬਲਯੂਟੀਸੀ ਫਾਈਨਲ ਖੇਡਿਆ ਜਾਣਾ ਹੈ। ਇਸ ਮੁਕਾਬਲੇ ਮਗਰੋਂ ਭਾਰਤੀ ਖਿਡਾਰੀਆਂ ਨੂੰ 20 ਦਿਨ ਦਾ ਆਰਾਮ ਮਿਲੇਗਾ ਅਤੇ 14 ਜੁਲਾਈ ਨੂੰ ਮੁੜ ਇੰਗਲੈਂਡ ਖ਼ਿਲਾਫ਼ ਚਾਰ ਅਗਸਤ ਤੋਂ ਸ਼ੁਰੂ ਹੋਣ ਵਾਲੀ ਪੰਜ ਮੈਚਾਂ ਦੀ ਟੈਸਟ ਲੜੀ ਦੀ ਤਿਆਰੀ ਸ਼ੁਰੂ ਕਰ ਦਿੱਤੀ ਜਾਵੇਗੀ। -ਪੀਟੀਆਈ