ਬਰਮਿੰਘਮ: ਅਚੰਤਾ ਸ਼ਰਤ ਕਮਲ ਨੇ ਰਾਸ਼ਟਰ ਮੰਡਲ ਖੇਡਾਂ ’ਚ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰਖਦਿਆਂ ਅੱਜ ਪੁਰਸ਼ ਤੇ ਮਿਕਸਡ ਡਬਲਜ਼ ਦੇ ਫਾਈਨਲ ’ਚ ਥਾਂ ਬਣਾ ਕੇ ਭਾਰਤ ਲਈ ਦੋ ਹੋਰ ਤਗ਼ਮੇ ਪੱਕੇ ਕਰ ਦਿੱਤੇ ਹਨ। ਸ਼ਰਤ ਤੇ ਜੀ ਸਾਥੀਆਨ ਨੇ ਆਸਟਰੇਲੀਆ ਦੇ ਨਿਕੋਲਸ ਲੂਮ ਤੇ ਐੱਮਜੀ ਨੂੰ ਹਰਾਇਆ। ਹੁਣ ਉਨ੍ਹਾਂ ਦਾ ਸਾਹਮਣਾ ਇੰਗਲੈਂਡ ਦੇ ਪੌਲ ਡ੍ਰਿੰਕਹਾਲ ਤੇ ਲਿਆਮ ਪਿਚਫੋਰਡ ਨਾਲ ਹੋਵੇਗਾ। ਸ਼ਰਤ ਤੇ ਸ਼੍ਰੀਜਾ ਅਕੁਲਾ ਨੇ ਮਿਕਸਡ ਡਬਲਜ਼ ’ਚ ਨਿਕੋਲਸ ਲੂਮ ਤੇ ਲੂ ਫਿਨ ਨੂੰ ਹਰਾਇਆ। ਇਸ ਤੋਂ ਪਹਿਲਾਂ ਪੁਰਸ਼ ਸਿੰਗਲਜ਼ ’ਚ ਸ਼ਰਤ ਨੇ ਸਿੰਗਾਪੁਰ ਤੇ ਸਾਥੀਆਨ ਨੇ ਇੰਗਲੈਂਡ ਦੇ ਖਿਡਾਰੀ ਨੂੰ ਹਰਾਇਆ। -ਪੀਟੀਆਈ