ਜਲੰਧਰ (ਹਤਿੰਦਰ ਮਹਿਤਾ): ਦੇਸ਼ ਦਾ ਨਾਮੀ 41ਵਾਂ ਇੰਡੀਅਨ ਆਇਲ ਸਰਵੋ ਸੁਰਜੀਤ ਹਾਕੀ ਟੂਰਨਾਮੈਂਟ ਸਥਾਨਕ ਓਲੰਪੀਅਨ ਸੁਰਜੀਤ ਹਾਕੀ ਸਟੇਡੀਅਮ, ਬਰਲਟਨ ਪਾਰਕ ਵਿੱਚ 19 ਅਕਤੂਬਰ ਤੋਂ ਸ਼ੁਰੂ ਹੋਵੇਗਾ। ਜਲੰਧਰ ਦੇ ਡਿਪਟੀ ਕਮਿਸ਼ਨਰ ਤੇ ਸੁਰਜੀਤ ਹਾਕੀ ਸੁਸਾਇਟੀ ਦੇ ਪ੍ਰਧਾਨ ਡਾ. ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ਟੂਰਨਾਮੈਂਟ ਦਾ ਉਦਘਾਟਨੀ ਮੈਚ ਪੰਜਾਬ ਐਂਡ ਸਿੰਧ ਬੈਂਕ ਨਵੀਂ ਦਿੱਲੀ ਤੇ ਇੰਡੀਅਨ ਨੇਵੀ ਮੁੰਬਈ ਵਿਚਕਾਰ ਸ਼ਾਮ 5:45 ਵਜੇ ਖੇਡਿਆ ਜਾਵੇਗਾ, ਜਦਕਿ ਦਿਨ ਦਾ ਦੂਜਾ ਮੈਚ ਸੀਮਾ ਸੁਰੱਖਿਆ ਬਲ, ਜਲੰਧਰ ਅਤੇ ਇੰਡੀਅਨ ਏਅਰ ਫੋਰਸ ਨਵੀਂ ਦਿੱਲੀ ਵਿਚਾਲੇ ਬਾਅਦ ਦੁਪਹਿਰ 3:45 ਵਜੇ ਹੋਵੇਗਾ।