ਸਾਊਥੈਂਪਟਨ: ਭਾਰਤ ਅਤੇ ਨਿਊੁਜ਼ੀਲੈਂਡ ਵਿਚਾਲੇ ਖੇਡੇ ਜਾਣ ਵਾਲੇ ਵਿਸ਼ਵ ਟੈਸਟ ਚੈਂਪੀਅਨਸ਼ਿਪ ਫਾਈਨਲ ਦੇ ਪਹਿਲੇ ਦਿਨ ਦੀ ਖੇਡ ਇੱਥੇ ਲਗਾਤਾਰ ਮੀਂਹ ਪੈਣ ਕਾਰਨ ਰੱਦ ਹੋ ਗਈ। ਬੀਸੀਸੀਆਈ ਨੇ ਟਵੀਟ ਕਰਦਿਆਂ ਦੱਸਿਆ, ‘‘ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਪਹਿਲੇ ਦਿਨ ਕੋਈ ਖੇਡ ਨਹੀਂ ਹੋਵੇਗੀ।’’ ਭਾਰਤੀ ਸਮੇਂ ਅਨੁਸਾਰ ਮੁਕਾਬਲਾ ਦੁਪਹਿਰ ਦੇ ਤਿੰਨ ਵਜੇ ਸ਼ੁਰੂ ਹੋਣਾ ਸੀ ਪਰ ਮੀਂਹ ਪੈਣ ਕਾਰਨ ਟਾਸ ਵੀ ਨਹੀਂ ਹੋ ਸਕੀ। ਆਈਸੀਸੀ ਨੇ ਖ਼ਰਾਬ ਮੌਸਮ ਕਾਰਨ ਸਮੇਂ ਦੇ ਨੁਕਸਾਨ ਦੀ ਭਰਪਾਈ ਲਈ ਇੱਕ ਦਿਨ ਰਾਖਵਾਂ ਰੱਖਿਆ ਹੈ। -ਪੀਟੀਆਈ