ਚੇਨੱਈ: ਕੋਲਕਾਤਾ ਨਾਈਟਸ ਰਾਇਡਰਜ਼ ਦੇ ਕਪਤਾਨ ਨਿਤੀਸ਼ ਰਾਣਾ ਨੂੰ ਚੇਨੱਈ ਸੁਪਰਕਿੰਗਜ਼ ਖ਼ਿਲਾਫ਼ ਆਈਪੀਐੱਲ ਮੈਚ ਵਿੱਚ ਧੀਮੀ ਓਵਰ ਰੇਟਿੰਗ ਲਈ 24 ਲੱਖ ਰੁਪਏ ਜੁਰਮਾਨਾ ਲਗਾਇਆ ਗਿਆ ਹੈ। ਆਈਪੀਐੱਲ ਨੇ ਇੱਕ ਬਿਆਨ ਵਿੱਚ ਕਿਹਾ, ”ਇਸ ਸੈਸ਼ਨ ਦੌਰਾਨ ਧੀਮੀ ਓਵਰ ਰੇਟਿੰਗ ਨੂੰ ਲੈ ਕੇ ਟੀਮ ਦਾ ਇਹ ਦੂਜਾ ਅਪਰਾਧ ਹੈ। ਰਾਣਾ ਨੂੰ 24 ਲੱਖ ਅਤੇ ਮੈਚ ਖੇਡ ਰਹੇ ਹਰੇਕ ਖਿਡਾਰੀ ਨੂੰ ਛੇ ਲੱਖ ਰੁਪਏ ਜਾਂ ਮੈਚ ਫ਼ੀਸ ਦਾ 25 ਫ਼ੀਸਦੀ (ਜੋ ਵੀ ਘੱਟ ਹੋਵੇ) ਜੁਰਮਾਨਾ ਲਗਾਇਆ ਗਿਆ ਹੈ।” ਕੇਕੇਆਰ ਨੇ ਛੇ ਵਿਕਟਾਂ ਨਾਲ ਜਿੱਤ ਦਰਜ ਕੀਤੀ ਹੈ ਅਤੇ ਪਲੇਅਆਫ਼ ਦੀ ਦੌੜ ਵਿੱਚ ਬਣੀ ਹੋਈ ਹੈ। ਚੇਨੱਈ ਸੁਪਰ ਕਿੰਗਜ਼ ਦੂਜੇ ਸਥਾਨ ‘ਤੇ ਹੈ। -ਪੀਟੀਆਈ