ਮੁੰਬਈ, 3 ਮਈ
ਆਈਪੀਐਲ ਦੇ ਅੱਜ ਖੇਡੇ ਮੈਚ ਵਿਚ ਪੰਜਾਬ ਕਿੰਗਜ਼ ਨੇ ਗੁਜਰਾਤ ਟਾਈਟਨਜ਼ ਨੂੰ ਇਕਤਰਫਾ ਮੁਕਾਬਲੇ ਵਿਚ ਅੱਠ ਵਿਕਟਾਂ ਨਾਲ ਹਰਾ ਦਿੱਤਾ ਹੈ। ਗੁਜਰਾਤ ਨੇ ਪਹਿਲਾਂ ਖੇਡਦਿਆਂ ਨਿਰਧਾਰਿਤ 20 ਓਵਰਾਂ ਵਿਚ ਅੱਠ ਵਿਕਟਾਂ ਦੇ ਨੁਕਸਾਨ ਨਾਲ 143 ਦੌੜਾਂ ਬਣਾਈਆਂ ਸਨ। ਪੰਜਾਬ ਨੇ ਸਿਰਫ ਦੋ ਵਿਕਟਾਂ ਗੁਆਉਂਦਿਆਂ 16 ਓਵਰਾਂ ਵਿਚ ਹੀ ਜੇਤੂ ਟੀਚਾ ਪੂਰਾ ਕਰ ਲਿਆ। ਪੰਜਾਬ ਵੱਲੋਂ ਸ਼ਿਖਰ ਧਵਨ ਨੇ 62 ਦੌੜਾਂ ਬਣਾਈਆਂ ਜਦਕਿ ਲਿਆਮ ਲਿਵਿੰਗਸਟੋਨ ਨੇ 30 ਦੌੜਾਂ ਬਣਾਈਆਂ।