ਟੋਕੀਓ: ਜਪਾਨ ਨੇ ਟੋਕੀਓ ਤੇ ਹੋਰ ਇਲਾਕਿਆਂ ਵਿਚ ਕਰੋਨਾਵਾਇਰਸ ਐਮਰਜੈਂਸੀ ਵਧਾਉਣ ਦੀ ਤਿਆਰੀ ਕਰ ਲਈ ਹੈ। ਸਰਕਾਰ ਦੋ ਮਹੀਨਿਆਂ ਵਿਚ ਓਲੰਪਿਕ ਖੇਡਾਂ ਕਰਵਾਉਣ ਦੀ ਪੂਰੀ ਕੋਸ਼ਿਸ਼ ਕਰ ਰਹੀ ਹੈ। ਹੀਰੋਸ਼ੀਮਾ, ਓਕਾਯਾਮਾ, ਓਸਾਕਾ ਤੇ ਹੋਰ ਖੇਤਰਾਂ ਵਿਚ ਐਮਰਜੈਂਸੀ ਵਿਚ ਵਾਧਾ ਕੀਤਾ ਗਿਆ ਹੈ। ਕਾਰੋਬਾਰ ਬੰਦ ਰੱਖਣ ਵਾਲਿਆਂ ਨੂੰ ਸਰਕਾਰ ਵੱਲੋਂ ਮੁਆਵਜ਼ਾ ਦਿੱਤਾ ਜਾਵੇਗਾ। ਇਸ ਤੋਂ ਪਹਿਲਾਂ ਸਰਕਾਰ ਨੇ ਐਲਾਨ ਕੀਤਾ ਸੀ ਕਿ ਸਖ਼ਤੀ ਘਟਾਈ ਜਾਵੇਗੀ। ਜਪਾਨ ਸਰਕਾਰ ਨੂੰ ਲੋਕਾਂ ਦਾ ਰੋਹ ਝੱਲਣਾ ਪੈ ਰਿਹਾ ਹੈ ਤੇ ਉਹ ਕਾਫ਼ੀ ਦਬਾਅ ਹੇਠ ਹੈ। -ਏਪੀ