ਟੋਕੀਓ: ਜਾਪਾਨ ਦੇ ਕੈਬਨਿਟ ਮੰਤਰੀ ਤਾਰੋ ਕੋਨੋ ਨੇ ਅੱਜ ਕਿਹਾ ਕਿ ਜਾਪਾਨ ਓਲੰਪਿਕ ਲਈ ਕੁਝ ਵੀ ਹੋ ਸਕਦਾ ਹੈ ਜਿਸ ਨਾਲ ਇਹ ਓਲੰਪਿਕ ਹੋਣ ਜਾਂ ਨਾ ਹੋਣ ਬਾਰੇ ਮਾਮਲਾ ਗਰਮਾ ਗਿਆ ਹੈ। ਜਾਪਾਨ ਓਲੰਪਿਕ ਜੁਲਾਈ ਵਿਚ ਹੋਣੀਆਂ ਹਨ ਤੇ ਇਸ ਵੇਲੇ ਸਰਕਾਰ ਤੇ ਓਲੰਪਿਕ ਕਮੇਟੀਆਂ ਬਿਆਨ ਦੇ ਰਹੀਆਂ ਹਨ ਕਿ ਓਲੰਪਿਕ ਹਰ ਹਾਲ ਹੋਵੇਗੀ ਪਰ ਅੱਜ ਮੰਤਰੀ ਦੇ ਬਿਆਨ ਨਾਲ ਸਥਿਤੀ ਗੁੰਝਲਦਾਰ ਬਣ ਗਈ ਹੈ। ਮੰਤਰੀ ਨੇ ਕਿਹਾ ਕਿ ਜਾਪਾਨ ਦੇ ਅੱਸੀ ਫੀਸਦੀ ਲੋਕ ਓਲੰਪਿਕ ਨਹੀਂ ਚਾਹੁੰਦੇ। -ਪੀਟੀਆਈ