ਗੁਰਦੀਪ ਸਿੰਘ ਟੱਕਰ
ਮਾਛੀਵਾੜਾ, 16 ਜਨਵਰੀ
ਨੇੜਲੇ ਪਿੰਡ ਫਤਹਿਗੜ੍ਹ ਬੇਟ ਵਿੱਚ ਡੇਰਾ ਬਾਬਾ ਸੋਹਣੇ ਸ਼ਾਹ ਅਤੇ ਬੱਗੂ ਸ਼ਾਹ ਦੀ ਦਰਗਾਹ ’ਤੇ ਕੁਸ਼ਤੀ ਦੰਗਲ ਅਤੇ ਧਾਰਮਿਕ ਸਮਾਗਮ ਕਰਵਾਇਆ ਗਿਆ। ਇਸ ਮੌਕੇ 100 ਤੋਂ ਵੱਧ ਪਹਿਲਵਾਨਾਂ ਨੇ ਸ਼ਮੂਲੀਅਤ ਕੀਤੀ। ਦੰਗਲ ਮੇਲੇ ’ਚ ਝੰਡੀ ਦੀ ਕੁਸ਼ਤੀ ਦਾ ਮੁਕਾਬਲਾ ਜੱਸਾ ਬਾਹੜੂਵਾਲ ਅਤੇ ਨਰਿੰਦਰ ਖੰਨਾ ਵਿਚਕਾਰ ਹੋਇਆ ਅਤੇ ਜੱਸਾ ਬਾਹੜੂਵਾਲ ਜੇਤੂ ਰਿਹਾ। ਦੋ ਨੰਬਰ ਝੰਡੀ ਦੀ ਕੁਸ਼ਤੀ ਤਾਲਬਿ ਬਾਬਾ ਫਲਾਹੀ ਨੇ ਦੀਪਾ ਮੁੱਲਾਪੁਰ ਨੂੰ ਚਿੱਤ ਕਰਕੇ ਜਿੱਤੀ। ਸਮਾਗਮ ’ਚ ਬਾਬਾ ਹਰਜਿੰਦਰ ਸਿੰਘ (ਘੁੱਦੇ ਸ਼ਾਹ) ਨੇ ਆਏ ਪਹਿਲਵਾਨਾਂ ਤੇ ਮਹਿਮਾਨਾਂ ਦਾ ਸਵਾਗਤ ਕੀਤਾ। ਇਸ ਮੌਕੇ ਮੁੱਖ ਮਹਿਮਾਨ ਵਜੋਂ ਹਲਕਾ ਸਮਰਾਲਾ ਵਿਧਾਇਕ ਅਮਰੀਕ ਸਿੰਘ ਢਿੱਲੋਂ, ਪ੍ਰਦੇਸ਼ ਸਕੱਤਰ ਕਸਤੂਰੀ ਲਾਲ ਮਿੰਟੂ, ਨਗਰ ਕੌਂਸਲ ਪ੍ਰਧਾਨ ਸੁਰਿੰਦਰ ਕੁੰਦਰਾ ਪੁੱਜੇ ਜਿਨ੍ਹਾਂ ਜੇਤੂ ਪਹਿਲਵਾਨਾਂ ਨੂੰ ਇਨਾਮਾਂ ਦੀ ਵੰਡ ਕੀਤੀ। ਇਸ ਮੌਕੇ ਪ੍ਰਬੰਧਕਾਂ ਵਲੋਂ ਆਏ ਮੁੱਖ ਮਹਿਮਾਨਾਂ ਤੇ ਪਹਿਲਵਾਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਦੰਗਲ ਮੇਲੇ ’ਚ ਚੇਅਰਮੈਨ ਸੁਖਵੀਰ ਸਿੰਘ ਪੱਪੀ, ਜਥੇ. ਹਰਦੀਪ ਸਿੰਘ ਬਹਿਲੋਲਪੁਰ, ਰਾਜੇਸ਼ ਕੁਮਾਰ ਬਿੱਟੂ, ਬਾਬਾ ਦੀਪਾ ਫਲਾਹੀ ਵੀ ਮੌਜੂਦ ਸਨ। ਦੰਗਲ ਮੇਲੇ ’ਚ ਕੁਮੈਂਟਰੀ ਮਨਜੀਤ ਸਿੰਘ ਕੰਗ, ਮੰਚ ਤੋਂ ਰੌਸ਼ਨ ਸਿੰਘ ਭੌਰੀਆ ਅਤੇ ਰੈਫ਼ਰੀ ਦੀ ਭੂਮਿਕਾ ਜੀਤੀ ਮਾਛੀਵਾੜਾ, ਪਾਲੀ ਕੋਚ ਨੇ ਨਿਭਾਈ ਜਦਕਿ ਜੋੜੇ ਬਣਾਉਣ ਦੀ ਸੇਵਾ ਸੰਤ ਡੂਮਛੇੜੀ ਅਤੇ ਬਾਬਾ ਦੀਪਾ ਬਾਬਾ ਫਲਾਹੀ ਨੇ ਨਿਭਾਈ।