ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 27 ਜੂਨ
ਡੋਪਿੰਗ ’ਚ ਫਸਣ ਕਾਰਨ ਆਰਜ਼ੀ ਮੁਅੱਤਲੀ ਦਾ ਸਾਹਮਣਾ ਕਰ ਰਹੇ ਜੈਵਲਿਨ ਥ੍ਰੋਅਰ ਡੀ.ਪੀ. ਮਨੂ ਦੇ ਪੈਰਿਸ ਓਲੰਪਿਕ ’ਚ ਖੇਡਣ ਦੇ ਆਸਾਰ ਮੱਧਮ ਪੈ ਗਏ ਹਨ। ਮਨੂ ਤੀਜਾ ਜੈਵਲਿਨ ਥ੍ਰੋਅਰ ਸੀ ਜਿਸ ਨੂੰ ਵਿਸ਼ਵ ਰੈਂਕਿੰਗ ਕੋਟੇ ਤਹਿਤ ਪੈਰਿਸ ਓਲੰਪਿਕ ’ਚ ਦਾਖਲਾ ਮਿਲਿਆ ਸੀ। ਮਨੂ ਇਸ ਸਮੇਂ ਦਰਜਾਬੰਦੀ ’ਚ 15ਵੇਂ ਸਥਾਨ ’ਤੇ ਹੈ ਪਰ ਮੁਅੱਤਲੀ ਨੇ ਖੇਡਾਂ ’ਚ ਉਸ ਦੀ ਸ਼ਮੂਲੀਅਤ ਬਾਰੇ ਵੱਡਾ ਖਦਸ਼ਾ ਪੈਦਾ ਕਰ ਦਿੱਤਾ ਹੈ। ਭਾਰਤੀ ਖੇਡ ਅਥਾਰਟੀ (ਸਾਈ) ਦੇ ਇੱਕ ਸੂਤਰ ਨੇ ਪੁਸ਼ਟੀ ਕੀਤੀ ਕਿ ਮਨੂ ਡੋਪਿੰਗ ਦੇ ਜਾਲ ’ਚ ਫਸ ਚੁੱਕਾ ਹੈ।