ਪੱਤਰ ਪ੍ਰੇਰਕ
ਗੁਰੂਸਰ ਸੁਧਾਰ, 9 ਜਨਵਰੀ
ਇਥੇ ਗੁਰੂ ਹਰਿਗੋਬਿੰਦ ਖ਼ਾਲਸਾ ਕਾਲਜ ਗੁਰੂਸਰ ਸੁਧਾਰ ਦੇ ਖਿਡਾਰੀਆਂ ਨੇ ਪੰਜਾਬ ਯੂਨੀਵਰਸਿਟੀ ਵਿੱਚ ਹੋਏ ਖੇਡ ਮੁਕਾਬਲਿਆਂ ਵਿੱਚ ਬੈਡਮਿੰਟਨ ਚੈਂਪੀਅਨਸ਼ਿਪ ਜਿੱਤ ਕੇ ਇਤਿਹਾਸ ਰਚਿਆ ਹੈ। ਇਸ ਚੈਂਪੀਅਨਸ਼ਿਪ ਵਿੱਚ ਕਾਲਜ ਦੇ ਇੰਟਰ-ਨੈਸ਼ਨਲ ਸ਼ਟਲਰ ਕਾਰਤਿਕ ਜਿੰਦਲ, ਅਦਿੱਤਿਆ ਗੁਪਤਾ, ਹਾਰਦਿਕ ਮੱਕੜ ਅਤੇ ਆਰੀਅਨ ਸਿੰਘ ਗੁਸਾਈਂ, ਸ਼ਿਵ ਅਸ਼ੀਸ਼, ਬਲਜਿੰਦਰ ਜੀਤ ਅਤੇ ਮੋਹਿਤ ਸਿੰਘ ਨੇ ਹਿੱਸਾ ਲਿਆ। ਇਨ੍ਹਾਂ ਖਿਡਾਰੀਆਂ ਨੇ ਜਿੱਥੇ ਬੈਡਮਿੰਟਨ ਚੈਂਪੀਅਨਸ਼ਿਪ ਜਿੱਤ ਕੇ ਇਤਿਹਾਸ ਰਚਿਆ ਹੈ, ਉੱਥੇ ਕਾਰਤਿਕ ਜਿੰਦਲ, ਅਦਿੱਤਿਆ ਗੁਪਤਾ, ਹਾਰਦਿਕ ਮੱਕੜ, ਆਰੀਅਨ ਸਿੰਘ ਗੁਸਾਈਂ ਅਤੇ ਮੋਹਿਤ ਸਿੰਘ ਨਾਰਥ-ਜ਼ੋਨ ਬੈਡਮਿੰਟਨ ਮੁਕਾਬਲਿਆਂ ਲਈ ਵੀ ਚੁਣੇ ਗਏ ਹਨ। ਖਿਡਾਰੀਆਂ ਦੀ ਇਸ ਸ਼ਾਨਦਾਰ ਪ੍ਰਾਪਤੀ ’ਤੇ ਕਾਲਜ ਪ੍ਰਿੰਸੀਪਲ ਡਾ. ਹਰਪ੍ਰੀਤ ਸਿੰਘ ਨੇ ਖਿਡਾਰੀਆਂ ਅਤੇ ਖੇਡ ਵਿਭਾਗ ਨੂੰ ਮੁਬਾਰਕਬਾਦ ਦਿੱਤੀ। ਵਿਭਾਗ ਦੇ ਮੁਖੀ ਪ੍ਰੋਫੈਸਰ ਤੇਜਿੰਦਰ ਸਿੰਘ ਸਿੱਧੂ, ਡਾ. ਬਲਜਿੰਦਰ ਸਿੰਘ, ਡਾ. ਸੁਨੀਤਾ, ਪ੍ਰੋ. ਇੰਦਰਜੀਤ ਸਿੰਘ, ਡਾ. ਅਰੁਣ ਕੁਮਾਰ ਅਤੇ ਪ੍ਰੋ. ਵਿਨੋਦ ਨੇ ਜੇਤੂ ਖਿਡਾਰੀਆਂ ਦਾ ਕਾਲਜ ਵਿੱਚ ਨਿੱਘਾ ਸਵਾਗਤ ਕੀਤ।