ਨਵੀਂ ਦਿੱਲੀ, 11 ਫਰਵਰੀ
ਭਾਰਤ ਦੇ ਉਪ ਕਪਤਾਨ ਕੇ ਐਲ ਰਾਹੁਲ ਤੇ ਅਕਸ਼ਰ ਪਟੇਲ ਸੱਟ ਲੱਗਣ ਕਾਰਨ ਵੈਸਟ ਇੰਡੀਜ਼ ਨਾਲ ਖੇਡੀ ਜਾਣ ਵਾਲੀ ਟੀ-20 ਲੜੀ ਵਿਚੋਂ ਬਾਹਰ ਹੋ ਗਏ ਹਨ। ਇਨ੍ਹਾਂ ਦੋਵਾਂ ਟੀਮਾਂ ਦਰਮਿਆਨ ਪਹਿਲਾ ਮੈਚ 16 ਫਰਵਰੀ ਨੂੰ ਕੋਲਕਾਤਾ ਵਿਚ ਖੇਡਿਆ ਜਾਵੇਗਾ ਪਰ ਭਾਰਤੀ ਟੀਮ ਨੂੰ ਲੜੀ ਤੋਂ ਪਹਿਲਾਂ ਹੀ ਵੱਡਾ ਝਟਕਾ ਲੱਗ ਗਿਆ ਹੈ। ਇਹ ਜਾਣਕਾਰੀ ਬੀਸੀਸੀਆਈ ਨੇ ਅੱਜ ਦਿੱਤੀ।