ਲੰਡਨ, 15 ਅਪਰੈਲ
ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੂੰ ਵਿਜ਼ਡਨ ਐਲਮਾਨੈਕ ਨੇ 2010 ਵਾਲੇ ਦਹਾਕੇ ਦਾ ਸਰਬੋਤਮ ਇਕ ਰੋਜ਼ਾ ਕ੍ਰਿਕਟਰ ਚੁਣਿਆ ਹੈ ਜਦੋਂਕਿ ਇੰਗਲੈਂਡ ਦੇ ਆਲਰਾਊਂਡਰ ਬੈਨ ਸਟੋਕਸ ਨੂੰ ਲਗਾਤਾਰ ਦੂਜੇ ਸਾਲ ‘ਸਾਲ ਦਾ ਸਰਬੋਤਮ ਕ੍ਰਿਕਟਰ’ ਚੁਣਿਆ ਗਿਆ ਹੈ। 32 ਸਾਲਾ ਕੋਹਲੀ ਨੇ ਅਗਸਤ 2008 ਵਿਚ ਸ੍ਰੀਲੰਕਾ ਖ਼ਿਲਾਫ਼ ਇਕ ਰੋਜ਼ਾ ਕ੍ਰਿਕਟ ’ਚ ਸ਼ੁਰੂਆਤ ਕੀਤੀ ਸੀ। ਹਮੇਸ਼ਾ ਦੇ ਸਰਬੋਤਮ ਬੱਲੇਬਾਜ਼ਾਂ ’ਚ ਸ਼ਾਮਲ ਕੋਹਲੀ ਨੇ 254 ਇਕ ਰੋਜ਼ਾ ਮੈਚਾਂ ਵਿਚ 12169 ਦੌੜਾਂ ਬਣਾਈਆਂ ਹਨ। ਕੋਹਲੀ ਨੇ 10 ਸਾਲਾਂ ’ਚ 11000 ਤੋਂ ਵੱਧ ਦੌੜਾਂ ਬਣਾਈਆਂ ਹਨ ਜਿਨ੍ਹਾਂ ਵਿਚ 42 ਸੈਂਕੜੇ ਸ਼ਾਮਲ ਹਨ। ਸਚਿਨ ਤੇਂਦੁਲਕਰ ਨੂੰ 90 ਦੇ ਦਹਾਕਿਆਂ ਦਾ ਸਭ ਤੋਂ ਵਧੀਆ ਕ੍ਰਿਕਟ ਚੁਣਿਆ ਗਿਆ ਜਦੋਂਕਿ ਭਾਰਤ ਦੇ ਵਿਸ਼ਵ ਕੱਪ ਜੇਤੂ ਕਪਤਾਨ ਕਪਿਲ ਦੇਵ ਨੂੰ 80 ਦੇ ਦਹਾਕੇ ਦਾ ਸਭ ਤੋਂ ਵਧੀਆ ਕ੍ਰਿਕਟ ਚੁਣਿਆ ਗਿਆ।