ਨਵੀਂ ਦਿੱਲੀ, 24 ਦਸੰਬਰ
ਅੰਡਰ-20 ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ਦੀ ਚਾਂਦੀ ਦਾ ਤਗਮਾ ਜੇਤੂ ਲੰਮੀ ਛਾਲ ਦੀ ਅਥਲੀਟ ਸ਼ੈਲੀ ਸਿੰਘ ਅੱਠ ਖੇਡਾਂ ਦੇ ਉਨ੍ਹਾਂ 50 ਖਿਡਾਰੀਆਂ ਵਿਚ ਸ਼ਾਮਲ ਹੈ, ਜਿਨ੍ਹਾਂ ਨੂੰ ‘ਟਾਰਗੇਟ ਉਲੰਪਿਕ ਪੋਡੀਅਮ ਯੋਜਨਾ (ਟਾਪਸ)’ ਦੇ ਕੋਰ ਗਰੁੱਪ ਨਾਲ ਜੋੜਿਆ ਗਿਆ ਹੈ। ਇਹ ਜਾਣਕਾਰੀ ਖੇਡ ਮੰਤਰਾਲੇ ਨੇ ਅੱਜ ਦਿੱਤੀ। ਮਿਸ਼ਨ ਉਲੰਪਿਕ ਇਕਾਈ (ਐਮਓਸੀ) ਦੀ ਅੱਜ ਹੋਈ ਬੈਠਕ ਵਿਚ ਫ਼ੈਸਲਾ ਕੀਤਾ ਗਿਆ 143 ਖਿਡਾਰੀਆਂ ਨੂੰ ਵਿਕਾਸ ਸਮੂਹ ਵਿਚ ਸ਼ਾਮਲ ਕੀਤਾ ਗਿਆ ਸੀ। ਦੂਜੀ ਸੂਚੀ ਵਿਚ ਅੱਠ ਖੇਡਾਂ ਦੇ ਕੋਰ ਗਰੁੱਪ ਵਿਚ 50 ਤੇ ਵਿਕਾਸ ਸਮੂਹ ਵਿਚ 143 ਖਿਡਾਰੀਆਂ ਨੂੰ ਮਿਲਾ ਕੇ ਐਮਓਸੀ ਵਿਚ ਕੁੱਲ 291 ਖਿਡਾਰੀ ਹੋ ਗਏ ਹਨ। ਇਸ ਵਿਚ 102 ਕੋਰ ਗਰੁੱਪ ਵਿਚ ਹਨ। ਉਲੰਪਿਕ 2024 ਦੀ ਤਿਆਰੀ ਵਿਚ ਸਮਰਥਨ ਲਈ ਹੁਣ ਤੱਕ 13 ਉਲੰਪਿਕ ਖੇਡਾਂ ਤੇ ਛੇ ਪੈਰਾਲੰਪਿਕ ਖੇਡਾਂ ਲਈ ਅਥਲੀਟਾਂ ਦੀ ਸ਼ਨਾਖ਼ਤ ਕੀਤੀ ਗਈ ਹੈ। -ਪੀਟੀਆਈ