ਬਿਊਨਸ ਆਇਰਸ, 12 ਨਵੰਬਰ
ਮਹਾਨ ਫੁੱਟਬਾਲਰ ਡਿਏਗੋ ਮੈਰਾਡੋਨਾ ਨੂੰ ਦਿਮਾਗ ਦੇ ਅਪ੍ਰੇਸ਼ਨ ਤੋਂ ਅੱਠ ਦਿਨਾਂ ਬਾਅਦ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ ਅਤੇ ਹੁਣ ਉਹ ਘਰ ਵਿੱਚ ਆਰਾਮ ਕਰਨਗੇ। ਸਥਾਨਕ ਮੀਡੀਆ ਫੁਟੇਜ ਵਿਚ ਸਾਬਕਾ ਵਿਸ਼ਵ ਕੱਪ ਜੇਤੂ ਨੂੰ ਐਂਬੂਲੈਂਸ ਵਿਚ ਕਲੀਨਿਕ ਤੋਂ ਜਾਂਦਿਆਂ ਵਿਖਾਇਆ ਗਿਆ ਹੈ। ਮੈਰਾਡੋਨਾ ਦੇ ਵਕੀਲ ਨੇ ਕਿਹਾ ਕਿ ਉਹ ਸ਼ਰਾਬ ਪੀਣ ਦੀ ਆਦਤ ਛੱਡਣ ਲਈ ਇਲਾਜ ਜਾਰੀ ਰੱਖਣਾ ਜਾਰੀ ਰੱਖਣਗੇ ਤੇ ਨਿਗਰਾਨੀ ਲਈ ਧੀਆਂ ਨੇ ਉਸ ਨੂੰ ਆਪਣੇ ਘਰ ਦੇ ਨੇੜੇ ਹੀਂ ਰੱਖਦਾ ਦਾ ਫ਼ੈਸਲਾ ਕੀਤਾ ਹੈ।