ਨਿਊ ਯਾਰਕ, 6 ਜੂਨ
ਮਾਈਕਲ ਜੌਰਡ ਨਸਲੀ ਬਰਾਬਰੀ ਅਤੇ ਸਮਾਜਿਕ ਨਿਆਂ ਨੂੰ ਉਤਸ਼ਾਹਤ ਕਰਨ ਲਈ ਸਮਰਪਿਤ ਸੰਗਠਨਾਂ ਨੂੰ 10 ਕਰੋੜ ਡਾਲਰ ਦੇਣਗੇ। ਸੋਸ਼ਲ ਮੀਡੀਆ ‘ਤੇ ਸਾਂਝੇ ਬਿਆਨ ਵਿਚ, ਜੌਰਡਨ ਅਤੇ ਜੌਰਡਨ ਬ੍ਰਾਂਡ ਨੇ ਕਿਹਾ ਕਿ “ਨਸਲੀ ਬਰਾਬਰੀ, ਸਮਾਜਿਕ ਨਿਆਂ ਅਤੇ ਸਿੱਖਿਆ ਲਈ 10 ਸਾਲਾਂ ਦੌਰਾਨ ਇਸ ਪੈਸੇ ਦੀ ਅਦਾਇਗੀ ਕੀਤੀ ਜਾਏਗੀ। ਬਿਆਨ ‘ਚ ਕਿਹਾ ਗਿਆ ਹੈ,” ਸ਼ਿਆਹ ਲੋਕ ਵੀ ਬੰਦੇ ਹਨ ਤੇ ਉਨ੍ਹਾਂ ਦੀ ਜ਼ਿੰਦਗੀ ਵੀ ਅਹਿਮੀਅਤ ਰੱਖਦੀ ਹੈ।